ਪੰਜਾਬੀ ਯੂਨੀਵਰਸਿਟੀ, ਪਟਿਆਲਾ
ਆਈ.ਏ.ਐਸੱ. ਐਡਂ ਅਲਾਈਡ ਸਰਵਿਸਿਜ਼ ਟਰੇਨਿੰਗ ਸੈਟਂਰ
(1961 ਦੇ ਪੰਜਾਬ ਐਕਟ ਨੰ: 35 ਤਹਿਤ ਸਥਾਪਤ)


ਵਿਭਾਗ ਵਿਖੇ ਆਈ.ਏ.ਐਸ. (ਪ੍ਰੀ) ਅਤੇ ਯੂ.ਜੀ.ਸੀ (ਨੈਟੱ) ਦੀਆਂ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕੋਚਿੰਗ ਕਲਾਸਾਂ ਵਿੱਚ ਦਾਖ਼ਲਾ ਲੈਣ ਲਈ ਯੋਗ ਉਮੀਦਵਾਰਾਂ ਪਾਸੋ ਂਸਾਦੇ ਕਾਗਜ਼ ਉਤੇ ਤਿੰਨ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਅਤੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ ਕ੍ਰਮਵਾਰ ਮਿਤੀ 24-08-2009 ਅਤੇ 07-09-2009 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਅਰਜ਼ੀਆਂ ਆਈ.ਏ.ਐਸ. ਐਡਂ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਟਂਰ ਵਿਖੇ ਨਿਰਧਾਰਿਤ ਮਿਤੀਆਂ ਤੇ ਭੇਜ ਸਕਦੇ ਹਨ।
ਆਈ.ਏ.ਐਸ. (ਪ੍ਰੀ) ਦੀਆਂ ਕੋਚਿੰਗ ਕਲਾਸਾਂ ਲਈ ਇੰਟਰਵਿਊ ਮਿਤੀ: 25-08-2009 ਅਤੇ ਯੂ.ਜੀ.ਸੀ. (ਨੈਟੱ) ਦੀਆਂ ਕੋਚਿੰਗ ਕਲਾਸਾਂ ਲਈ ਇੰਟਰਵਿਊ ਮਿਤੀ: 08-09-2009 ਨੂੰ ਸਵੇਰੇ 10:00 ਵਜੇ ਆਈ.ਏ.ਐਸ. ਟ੍ਰੇਨਿੰਗ ਵਿਖੇ ਹੋਵੇਗੀ। ਹੋਰ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਡਾਇਰੈਕਟਰ, ਡਾ: ਕੇ.ਐਸ. ਸੋਹਲ ਨਾਲ ਫ਼ੋਨ ਨੰਬਰ 0175-3046351 ਅਤੇ 3046352 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਯੂ.ਜੀ.ਸੀ. (ਨੈਟੱ) ਦੀਆਂ ਕੋਚਿੰਗ ਕਲਾਸਾਂ ਵਿੱਚ ਅਲਪ ਸੰਖਿਅਕ ਕੈਟਾਗਿਰੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਨਿਯਮਾਂ ਅਨੁਸਾਰ ਮੁਫ਼ਤ ਕੋਚਿੰਗ ਅਤੇ ਵਜ਼ੀਫਾ ਦਿੱਤਾ ਜਾਵੇਗਾ। ਅਲਪ ਸੰਖਿਅਕ ਕੈਟਾਗਿਰੀਆਂ ਨਾਲ ਸਬੰਧਤ ਵਿਦਿਆਰਥੀ ਆਪਣਾ ਕੈਟਾਗਿਰੀ ਨਾਲ ਸਬੰਧਤ ਸਰਟੀਫਿਕੇਟ ਅਤੇ ਸਾਲਾਨਾ ਆਮਦਨ ਦਾ ਸਰਟੀਫਿਕੇਟ ਜੋਕਿ ਐਗਜ਼ੀਕਿਊਟਿਵ ਮੈਜਿਸਟਰੇਟ ਵੱਲੋ  ਤਸਦੀਕ ਕੀਤਾ ਗਿਆ ਹੋਵੇ, ਅਰਜ਼ੀ ਦੇ ਨਾਲ ਨੱਥੀ ਕਰਕੇ ਭੇਜਣਾ ਯਕੀਨੀ ਬਣਾਉਣ।


(ਡਾ: ਕੇ.ਐਸ. ਸੋਹਲ)
ਡਾਇਰੈਕਟਰ