ਪੰਜਾਬੀ ਯੂਨੀਵਸਸਿਟੀ ਨੈਕ ਵੱਲੋਂ (ਯੂ.ਜੀ.ਸੀ.) ਪੰਜ ਤਾਰਾ ਸਨਮਾਨ ਪ੍ਰਾਪਤ ਉੱਤਮ ਕੇਂਦਰ ਹੈ ਅਤੇ ਪਬਲੀਕੇਸ਼ਨ ਬਿਊਰੋ ਇਸਦਾ ਮਹੱਤਵਪੂਰਨ ਹਿੱਸਾ ਹੈ। ਪਬਲੀਕੇਸ਼ਨ ਬਿਊਰੋ ਦੀ ਸਥਾਪਨਾ 1966 ਵਿਚ ਪੰਜਾਬੀ ਯੂਨੀਵਰਸਿਟੀ ਅੰਦਰ ਪੰਜਾਬੀ ਭਾਸ਼ਾ,ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਸਿੱਖਿਆ ਅਤੇ ਖੋਜ ਖੇਤਰ ਵਿਚ ਯੋਗਦਾਨ ਪਾਉਣ ਲਈ ਕੀਤੀ ਗਈ ਸੀ। ਯੂਨੀਵਰਸਿਟੀ ਵੱਲੋਂ ਸੌਪੇ ਗਏ ਕਿਤਾਬਾਂ ਅਤੇ ਰਸਾਲੇ ਛਾਪਣ ਦੇ ਕਾਰਜ ਅਧੀਨ ਹੁਣ ਤੱਕ ਪਬਲੀਕੇਸ਼ਨ ਬਿਊਰੋ ਵੱਲੋਂ 2000 ਤੋਂ ਵਧੀਕ ਟਾਈਟਲ ਛਾਪੇ ਜਾ ਚੁੱਕੇ ਹਨ। ਇਹ ਸਿਰਲੇਖ ਹਿੰਦੀ, ਪੰਜਾਬੀ, ਅੰਗਰੇਜ਼ੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿਚ ਵੀ ਛਪੇ ਹਨ। ਹੁਣ ਤੱਕ ਛਪ ਚੁੱਕੇ ਰਸਾਲੇ ਅਤੇ ਪੁਸਤਕਾਂ ਵਿਚ ਜਨਰਲ ਪੁਸਤਕਾਂ, ਰੈਫਰੈਂਸ ਪੁਸਤਕਾਂ, ਡਿਕਸ਼ਨਰੀਆਂ ਅਤੇ ਕੋਸ਼, ਧਾਰਮਕ ਪੁਸਤਕਾਂ, ਇਤਿਹਾਸ, ਫਿਲਾਸਫੀ, ਸਮਾਜਕ ਅਤੇ ਕੁਦਰਤੀ ਵਿਗਿਆਨ ਅਤੇ ਸਾਹਿੱਤਕ ਆਲੋਚਨਾ, ਅਨੁਵਾਦਤ, ਅਤੇ ਸੰਖਿਪਤ ਮੌਲਿਕ ਰਚਨਾਵਾਂ ਅਤੇ ਪੰਜਾਬੀ ਦੇ ਪ੍ਰਮੁੱਖ ਮੌਲਿਕ ਸਾਹਿਤਕਾਰਾਂ/ਕਲਾਕਾਰਾਂ ਦੀਆ ਸਾਹਿੱਤਕ ਸ੍ਵੈ ਜੀਵਨੀਆਂ ਅਤੇ ਮੋਨੋਗ੍ਰਾਫ ਸ਼ਾਮਲ ਹਨ। ਕੁੱਝ ਕੁ ਪ੍ਰਕਾਸ਼ਨਾਵਾਂ ਜਿਵੇਂ ਕਿ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ, ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ, ਗੁਰੂ ਗ੍ਰੰਥ ਸਾਹਿਬ ਦੇ ਕਈ ਤਰ੍ਹਾਂ ਦੇ ਕੋਸ਼, ਵਿਸ਼ਵ ਧਰਮਾਂ ਦੀਆਂ ਪੰਜ ਸੈਂਚੀਆਂ ਦਾ ਸੈੱਟ, ਪੰਜਾਬ ਦਾ ਇਤਿਹਾਸ, ਪੰਜਾਬੀ ਸਾਹਿਤ ਦਾ ਅੰਗਰੇਜ਼ੀ ਤੇ ਪੰਜਾਬੀ ਵਿਚ ਇਤਿਹਾਸ, ਪੰਜਾਬੀ ਦੇ ਮਸ਼ਹੂਰ ਲੇਖਕਾਂ ਦਾ ਪੂਰਾ ਕੰਮ ਅਤੇ ਕੁੱਝ ਹੋਰ ਕਿਤਾਬਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਯੂਨੀਵਰਸਿਟੀ ਦੇ ਰਸਾਲਿਆਂ ਜਿਵੇਂ ਕਿ 'ਦ ਜਰਨਲ ਆਫ ਰਿਲੀਜਸ ਸਟੱਡੀਜ, 'ਦ ਪੰਜਾਬ: ਪਾਸਟ ਐਂਡ ਪਰੈਜੈਂਟ, ਪੰਜਾਬ ਹਿਸਟਰੀ ਕਾਨਫਰੰਸ ਪ੍ਰੋਸੀਡਿੰਗ ਅਤੇ ਖੋਜ ਪੱਤ੍ਰਿਕਾ, ਸਭਿਆਚਾਰ ਪੱਤ੍ਰਿਕਾ, ਸਮਾਜਕ-ਵਿਗਿਆਨ ਪੱਤਰ, ਵਿਗਿਆਨ ਦੇ ਨਕਸ਼, ਸਾਹਿਤਯ ਮਾਰਗ ਜ਼ਿਕਰਯੋਗ ਹਨ। ਸਾਰੀਆਂ ਕਿਤਾਬਾਂ ਦੀ ਦਿੱਖ ਖੂਬਸੂਰਤ ਅਤੇ ਵਸਤੂ ਸਾਮੱਗਰੀ ਮੁਲਵਾਨ ਅਤੇ ਪ੍ਰਾਪਤੀ ਬਹੁਤ ਸਸਤੀ ਤੇ ਸੌਖੀ ਹੈ। ਇਹ ਪੁਸਤਕਾਂ ਤੁਸੀਂ ਆਪਣੇ ਲਈ ਅਤੇ ਆਪਣੇ ਦੋਸਤਾਂ ਲਈ ਤੋਹਫੇ ਵਜੋਂ ਦੇਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰ ਸਕਦੇ ਹੋ। 'ਕਿਤਾਬਾਂ ਸਭ ਤੋਂ ਚੰਗੀਆਂ ਦੋਸਤ ਹਨ'। ਹੇਠਾਂ ਏਜੰਸੀਆਂ ਦੀ ਸੂਚੀ ਦਿੱਤੀ ਗਈ ਹੈ।


ਪੁਸਤਕ ਸੂਚੀ (ਕੈਟਾਲਾਗ) ਏਜੰਸੀਆਂ (ਮਿਲਣ ਸਥਾਨ):
1. ਅੰਮ੍ਰਿਤਸਰ
      (i) ਸਿੰਘ ਬ੍ਰਦਰਜ਼, ਬਜ਼ਾਰ ਮਾਈ ਸੇਵਾਂ
      (ii) ਭਾਈ ਚਤਰ ਸਿੰਘ ਜੀਵਨ ਸਿੰਘ, ਬਜ਼ਾਰ ਮਾਈ ਸੇਵਾਂ
2. ਜਲੰਧਰ
     (i) ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ
     (ii) ਸੁੰਦਰ ਬੁੱਕ ਡੀਪੂ, ਮਾਈ ਹੀਰਾਂ ਗੇਟ
3. ਲੁਧਿਆਣਾ
      (iii) ਲਾਹੌਰ ਬੁੱਕ ਸ਼ਾਪ, 2 ਲਾਜਪਤ ਰਾਏ ਮਾਰਕਿਟ ਨੇੜੇ ਸੁਸਾਇਟੀ ਸਿਨੇਮਾ
4. ਬਠਿੰਡਾ
      (iv) ਗਰਗ ਬੁੱਕ ਸੈਂਟਰ, ਸਾਹਮਣੇ ਜ਼ਿਲ੍ਹਾ ਕਚਹਿਰੀਆਂ, ਨੇੜੇ ਗੌਰਮਿੰਟ ਰਾਜਿੰਦਰਾ ਕਾਲਜ
5. ਪਟਿਆਲਾ
       (v)  ਦੇਸ ਰਾਜ ਐਂਡ ਸੰਨਜ਼, ਅਰਨਾ ਬਰਨਾ ਬਜ਼ਾਰ
ਨੋਟ: ਕਿਰਪਾ ਕਰਕੇ ਕਿਤਾਬਾਂ ਅਤੇ ਪੱਤ੍ਰਿਕਾਵਾਂ ਲੈਣ ਸਬੰਧੀ ਹੇਠ ਲਿਖੇ ਪਤੇ ਉੱਤੇ ਸੰਪਰਕ ਕਰੋ।
  

ਮੁਖੀ

ਪਬਲੀਕੇਸ਼ਨ ਬਿਊਰੋ
ਪੰਜਾਬੀ ਯੂਨੀਵਰਸਿਟੀ
ਪਟਿਆਲਾ।
147002 

ਪੰਜਾਬੀ ਅਤੇ ਅੰਗਰੇਜ਼ੀ ਪੁਸਤਕ ਸੂਚੀ (ਨਵੀਂ)

·         ਪੰਜਾਬੀ ਸੈਕਸ਼ਨ
(ਪੀ.ਡੀ.ਐਫ. ਫ਼ਾਈਲ)

·         ਅੰਗਰੇਜ਼ੀ ਸੈਕਸ਼ਨ
(ਪੀ.ਡੀ.ਐਫ. ਫ਼ਾਈਲ)