ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨਿਕਟਵਰਤੀ ਕੈਂਪਸ, ਦੇਹਲਾ ਸੀਹਾਂ (ਸੰਗਰੂਰ) (Punjabi University Akali Phoola Singh Neighbourhood Campus, Dehla Seehan, Sangrur)
http://UCDEHLA.punjabiuniversity.ac.in
ਕੈਂਪਸ ਦੇ ਬਾਰੇ
ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਸੰਗਰੂਰ ਜਿਲੇ ਦੇ ਕਸਬੇ ਤਹਿਸੀਲ ਮੂਨਕ ਤੋਂ ਉੱਤਰ ਦਿਸ਼ਾ ਵੱਲ 2006 ਵਿੱਚ ਅਕਾਲ ਤਖਤ ਦੇ ਛੇਵੇਂ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਯਾਦ ਵਿੱਚ ਉਸ ਵੇਲੇ ਦੇ ਵਾਇਸ-ਚਾਂਸਲਰ ਸ: ਸਵਰਨ ਸਿੰਘ ਬੋਪਾਰਾਏ ਵੱਲੋਂ 03 ਅਕਤੂਬਰ 2006 ਨੂੰ ਸ਼ੁਰੂ ਕੀਤਾ ਗਿਆ । ਪਿੰਡ ਦੇਹਲਾ ਸੀਹਾਂ, ਸ਼ਹੀਦ ਅਕਾਲੀ ਫੂਲਾ ਸਿੰਘ ਜੀ (1 ਜਨਵਰੀ 1761 - 14 ਮਾਰਚ 1823) ਦਾ ਜਨਮ ਅਸਥਾਨ ਹੈ । ਅਕਾਲੀ ਫੂਲਾ ਸਿੰਘ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਜਰਨੈਲ ਸਨ । ਆਪ ਜੀ ਨੇ ਪੰਜਾਬ ਰਾਜ ਦੇ ਵਿਸਥਾਰ ਲਈ ਅਹਿਮ ਯੋਗਦਾਨ ਪਾਉਂਦਿਆਂ ਅਹਿਮ ਲੜਾਈਆਂ ਲੜੀਆਂ ਅਤੇ ਨੌਸਹਿਰੇ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ।
ਸੰਗਰੂਰ ਜਿਲ੍ਹੇ ਦਾ ਇਹ ਖੇਤਰ ਪਛੜਿਆ ਇਲਾਕਾ ਹੈ, ਜਿਸ ਕਰਕੇ ਇਸ ਇਲਾਕੇ ਦੇ ਵਿਕਾਸ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਇਹ ਕੈਂਪਸ ਹੋਂਦ ਵਿੱਚ ਲਿਆਂਦਾ ਗਿਆ। ਇਲਾਕੇ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਕੋਈ ਵੀ ਉੱਚ ਪੱਧਰ ਦੀ ਸੰਸਥਾ ਨਹੀਂ ਸੀ ਤਾਂ ਜੋ ਘੱਟ ਫੀਸ ਦਰਾਂ ਤੇ ਉੱਚੇਰੀ ਸਿੱਖਿਆ ਦਿੱਤੀ ਜਾ ਸਕੇ । ਇਸ ਖੇਤਰ ਦੇ ਵਿਦਿਆਰਥੀ ਵਰਗ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਦੁਰਾਡੇ ਜਾ ਕੇ ਵੱਧ ਫੀਸ ਦਰਾਂ ਅਤੇ ਹੋਰ ਖਰਚੇ ਝੱਲਣੇ ਪੈਂਦੇ ਸਨ । ਪੰਜਾਬੀ ਯੂਨੀਵਰਸਿਟੀ ਦੇ ਇਸ ਅਹਿਮ ਯਤਨ ਸਦਕਾ ਇਸ ਖੇਤਰ ਦੇ ਵਿਦਿਆਰਥੀ ਵਰਗ ਨੂੰ ਢੁਕਵੀਆਂ ਸਹੂਲਤਾਂ ਮਿਲ ਰਹੀਆ ਹਨ । ਸੰਨ 2006 ਤੋਂ ਇਹ ਕੈਂਪਸ ਇਸ ਖੇਤਰ ਦੇ ਵਿਦਿਆਰਥੀ ਵਰਗ ਨੂੰ ਉੱਚ ਸਹੂਲਤਾਂ ਪ੍ਰਦਾਨ ਕਰਨ ਦੇ ਸਲਾਘਾਯੋਗ ਯਤਨ ਕਰ ਰਿਹਾ ਹੈ । ਜਿਸਦੇ ਨਤੀਜੇ ਵਜੋਂ ਇਲਾਕੇ ਦੇ ਬਹੁਤ ਸਾਰੇ ਵਿਦਿਆਰਥੀ ਇੱਥੋਂ ਸਿੱਖਿਆ ਪ੍ਰਾਪਤ ਕਰਕੇ ਵੱਖ-ਵੱਖ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ ।
Courses Offered and Faculty
Mr. Harjeet Singh (In-charge)
99148-94593
campus.dehla@gmail.com
99148-94593
Information authenticated by
Mr. Harjeet Singh (In-charge)
Webpage managed by
Department
Departmental website liaison officer
Mr. Harjit Singh
Last Updated on:
11-08-2025