ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਜੈਤੋ ਇੱਕ ਐਸੀ ਸੰਸਥਾਂ ਹੈ ਜਿਸਦਾ ਟੀਚਾ ਪੇਂਡੂ ਖੇਤਰਾ ਦੇ ਵਿਦਿਆਰਥੀਆਂ ਲਈ ਤਕਨੀਕੀ ਅਤੇ ਨੌਕਰੀ ਦੇ ਮੁਢਲੇ ਕੋਰਸਾਂ ਦੇ ਮੌਕੇ ਪ੍ਰਦਾਨ ਕਰਨਾ ਹੈ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਇਤਿਹਾਸਕ ਸ਼ਹਿਰ ਜੈਤੋ ਵਿਖੇ ਮੌਜੂਦ ਹੈ। ਇਹ ਸੰਸਥਾਂ ਪੰਜਾਬੀ ਯੂਨੀਵਰਸਿਟੀ ਐਕਸਟੈਂਸ਼ਨ ਸੈਂਟਰ ਜੈਤੋ ਦੇ ਨਾਮ ਹੇਠ ਪਹਿਲੀ ਵਾਰ 4 ਅਗਸਤ 1999 ਤੋਂ 30 ਜੂਨ 2004, ਤੱਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੁਆਰਾ ਮੁਹੱਈਆ ਕਰਵਾਈ ਗਈ ਇਮਾਰਤ ਵਿਚ ਚੱਲਦੀ ਰਹੀ ਹੈ। ਇਸ ਸਮੇਂ, ਕੈਂਪਸ ਵਿਖੇ ਚਾਰ ਕੋਰਸ (3 ਸਾਲਾ) ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਬੀ ਸੀ ਏ), (1 ਸਾਲਾ ) ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ (ਪੀ.ਜੀ.ਡੀ.ਸੀ.ਏ.), (2 ਸਾਲਾ) ਐਮ.ਐਸ.ਸੀ. (ਮੈਥੇਮੈਟਿਕਸ) ਅਤੇ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ (ਐਮ.ਸੀ.ਏ) ਦੇ ਕੋਰਸ ਕੈਂਪਸ ਵਿਚ ਚੱਲ ਰਹੇ ਹਨ, ਮੌਜੂਦਾ ਸਮੇਂ ਇਹ ਕੈਂਪਸ (ਯੂਨੀਵਰਸਿਟੀ ਕਾਲਜ ਜੈਤੋ ) ਦੀ ਬਿਲਡਿੰਗ ਵਿੱਚ ਚੱਲ ਰਿਹਾ ਹੈ, ਇਮਾਰਤ ਵਿੱਚ ਕਲਾਸ ਰੂਮ, ਕੰਪਿਊਟਰ ਲੈਬਾਰਟਰੀਆਂ, ਕਿਤਾਬਾਂ ਅਤੇ ਮਨੁੱਖੀ ਸ਼ਕਤੀ ਦੇ ਰੂਪ ਵਿੱਚ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਉਪਲੱਬਧ ਹਨ. ਇਹ ਸਥਾਨ ਸ਼ਾਂਤ, ਸਾਫ ਸੁਥਰਾ ਅਤੇ ਕੋਰਸ ਚਲਾਉਣ ਲਈ ਇੱਕ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ. ਪੰਜਾਬ ਸਰਕਾਰ ਨੇ ਪਹਿਲਾਂ ਹੀ 3.33 ਏਕੜ ਜ਼ਮੀਨ ਦੀ ਮਾਲਕੀਅਤ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਦੇ ਨਾਮ ਕੀਤੀ ਹੈ ਜੋ ਜੈਤੋ ਬਰਨਾਲਾ ਸੜਕ 'ਤੇ ਜੈਤੋ ਬੱਸ ਸਟੈਂਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ. ਯੂਨੀਵਰਸਿਟੀ ਛੇਤੀ ਹੀ ਇਸ ਜ਼ਮੀਨ ਤੇ ਆਪਣੀ ਇਮਾਰਤ ਦਾ ਨਿਰਮਾਣ ਕਰੇਗੀ ।