ਪੋਸਟ ਗ੍ਰੈਜੂਏਟ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ, ਬਠਿੰਡਾ (Punjabi University Regional Centre, Bathinda, Department of Postgraduate Studies)
http://RCPGBATHINDA.punjabiuniversity.ac.in
About Department
Punjabi University Regional Centre, Bathinda was established on 9th September, 1984. Since then, the Regional Centre has emerged as one of the most prestigious institutions that have made notable contribution in the expansion of quality higher education in the Malwa region. From the time of its inception Punjabi University Regional Centre, Bathinda has become synonymous with academic excellence and has catered to the academic needs of the vast region of the Malwa belt. Over the years generations of people living in the region have reposed unflinching faith in the institution. Today, the institution stands as a proud beacon of a long history of glorious and rich traditions and achievements. The Department of Post Graduate Studies which is being run as a part of Punjabi University Regional Centre, Bathinda is a multi-faculty department.
The Post Graduate Studies Department offers following courses:
- M.A. Honours - English
- M.A. Honours - Punjabi
- M.A. Honours - Economics
The campus of Punjabi University Regional Centre is situated in the Guru Ki Nagri area near T.V Tower. The campus is spread over an area of 20 canals (12100 square meters). The campus comprises spacious and tranquil premises and the atmosphere is highly conducive for academic activities. The large and spacious building of the department is equipped with all the requisite infrastructure facilities. The library of the department has a rich collection of books and magazines. The library acts as a very useful resource for the students and research fellows. Several generations of students who have received education at this institution of higher education are leading successful professional lives and are working at very good positions. Most of them are contributing to social good and progress in different walks of life. It is a common belief in the department that the success of the students is the most important benchmark of the success of the institution.
Academic Highlights
- Post Graduate Studies Department has always remained committed to the highest academic standards.
- The teachers of Post Graduate Studies Department endeavor to practice novel and innovative methods of imparting education. Besides teaching work the teaching faculty is involved in quality research in various important areas of academics as well as in other socially relevant activities.
- It is a matter of great pride that one of the brightest and most renowned luminaries in the field of literature Prof. Gurdial Singh taught in the institution for a long time. Prof. Gurdial Singh is recognized as one of the most towering figures of international repute. Many prestigious awards like Padam Shri, Gyan Peeth Award, Indian Sahit Academy Award, Soviet Land Nehru Puraskar and Shiromani Sahitkar Puraskar were conferred on him in recognition of his contribution to Punjabi literature.
- The students of the department have achieved consistently good results and have bagged the top positions in the university exams.
- Our student Yadwinder Sandhu of M.A. Punjabi has been awarded the Bhartiya Sahit Academy Yuva Puraskar 2019 for his novel Waqt Bitiya Nahin. In a small span of two years four editions of the novel have been published.
- Another student of M.A. Punjabi Gagan Sandhu has received the Bharatiya Sahitya Akademi Yuva Puraskar 2021 for his poetry book 'Panjtele'.
- Our former student Gurpreet Singh cleared various government exams like Assistant Manager Verka, Jail Warden, Sub Inspector. He also cleared UGC-Net. Later, he cleared All India IBPS Exam and is now posted as Assistant Manager, Union Bank of India
- Jaspreet Kaur a student of M.A. Punjabi in the Department has been selected for a U.G.C project on the life of freedom fighters. She will be given a special scholarship by U.G.C for documenting the life of the freedom fighters.
- Most students of the region prefer to study at Post Graduate Study Department owing to the academic ambience in the department.
- 10 teachers of the department are PhDs in their respective areas of study. They are involved in guiding students in PhD and M. Phil work as supervisors.
Activities and programmes
- From 2022-23 session onwards the department has started free government job coaching facility for its students. Free of cost study material is provided during coaching.
- The department has organized several seminars in recent times. These seminars have acted as forums for serious discussion on various important aspects of literature, culture and folklore.
- The department has organized extension lectures by eminent resource persons.
- All the teachers of the department participate in national and international conferences on regular basis.
- Research Papers authored by the teachers of the department are published in leading research journals on regular basis.
- Various academic and extra-curricular activities are organized to bring out the talent of the students and to make them realize their true potential.
- Two units of NSS are being run successfully by the students of the department.
- The department also organizes educational tours for the students every year so as to broaden the historical and geographical horizons of the students. They get to experience closeness to nature and become more imaginative.
- The Alumni Association of the department has been set up and is getting an overwhelming response from old students.
Google Forms Link For Admissions
ਜਾਣ ਪਛਾਣ
ਪੰਜਾਬ ਪ੍ਰਦੇਸ਼ ਦੇ ਇਸ ਮਾਲਵਾ ਖੇਤਰ ਦੇ ਵਿੱਚ ਉਚੇਰੀ ਸਿੱਖਿਆ ਦੇ ਮਿਆਰ ਸਥਾਪਿਤ ਕਰਨ ਵਾਲੀ ਇਸ ਸ਼ਾਨਾਮੱਤੀ ਵਿਦਿਅਕ ਸੰਸਥਾ ਦੀ ਸਥਾਪਨਾ 9 ਸਤੰਬਰ 1984 ਈਸਵੀ ਨੂੰ ਹੋਈ। ਆਪਣੀ ਸਥਾਪਨਾ ਤੋਂ ਲੈ ਕੇ ਹੀ ਬਠਿੰਡਾ ਅਤੇ ਇਸਦੇ ਆਲੇ-ਦੁਆਲੇ ਦੇ ਵਿਸ਼ਾਲ ਭੁਗੋਲਿਕ ਖੇਤਰ ਵਿੱਚ ਉਚੇਰੀ ਅਤੇ ਮਿਆਰੀ ਸਿੱਖਿਆ ਦੇ ਪ੍ਰਸਾਰ ਵਿੱਚ ਇਸ ਸੰਸਥਾ ਵਿਖੇ ਚੱਲ ਰਹੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਵਿਭਾਗ ਦੀਆਂ ਪ੍ਰਾਪਤੀਆਂ ਦਾ ਇੱਕ ਗੌਰਵਸ਼ਾਲੀ ਇਤਿਹਾਸ ਹੈ। ਇਹ ਵਿਭਾਗ ਮਲਟੀ ਫ਼ੈਕਲਟੀ ਵਿਭਾਗ ਹੈ।
- ਐਮ.ਏ. ਆਨਰਜ਼ - ਅੰਗਰੇਜ਼ੀ
- ਐਮ.ਏ. ਆਨਰਜ਼ - ਪੰਜਾਬੀ
- ਐਮ.ਏ. ਆਨਰਜ਼ - ਅਰਥਸ਼ਾਸਤਰ
ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ, ਬਠਿੰਡਾ ਦੀ ਇਹ ਸੰਸਥਾ ਗੁਰੂ ਕੀ ਨਗਰੀ, ਨੇੜੇ ਟੀ. ਵੀ. ਟਾਵਰ, ਬਠਿੰਡਾ ਵਿਖੇ ਸਥਿਤ ਹੈ। ਵਿਦਿਆਰਥੀ ਆਸਾਨੀ ਨਾਲ ਸੰਸਥਾ ਵਿਖੇ ਪਹੁੰਚ ਸਕਦੇ ਹਨ। ਇਹ ਸੰਸਥਾ 20 ਕਨਾਲ (12100 ਵਰਗ ਮੀਟਰ) ਦੇ ਵਿਸ਼ਾਲ ਖੇਤਰ ਵਿੱਚ ਸਥਿਤ ਹੈ। ਖੁੱਲਾ-ਡੁੱਲਾ ਅਤੇ ਹਰਿਆ-ਭਰਿਆ ਵਿਹੜਾ ਇਸ ਨੂੰ ਵਿਦਿਅਕ ਪੱਖ ਤੋਂ ਢੁਕਵਾਂ ਵਾਤਾਵਰਣ ਪ੍ਰਦਾਨ ਕਰਦਾ ਹੈ। ਇਸ ਸੰਸਥਾ ਦੀ ਵਿਸ਼ਾਲ ਇਮਾਰਤ ਮਿਆਰੀ ਸਿੱਖਿਆ ਲਈ ਲੋੜੀਂਦੀਆਂ ਢੁਕਵੀਂਆਂ ਸੁਵਿਧਾਵਾਂ ਨਾਲ ਭਰਪੂਰ ਹੈ। ਵਿਭਾਗ ਦੀ ਲਾਇਬਰੇਰੀ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਪੁਸਤਕਾਂ ਦਾ ਵਿਦਿਆਰਥੀ ਅਤੇ ਖੋਜਾਰਥੀ ਭਰਪੂਰ ਲਾਭ ਉਠਾਉਂਦੇ ਹਨ।
ਮਾਲਵਾ ਖੇਤਰ ਦੀ ਇਸ ਮਹੱਤਵਪੂਰਨ ਉੱਚ-ਸਿੱਖਿਆ ਸੰਸਥਾ ਵਿੱਚੋਂ ਪੜ੍ਹ ਕੇ ਗਏ ਪੂਰਾਂ ਦੇ ਪੂਰ ਵਿਦਿਆਰਥੀ ਵਿਭਿੰਨ ਖੇਤਰਾਂ ਵਿੱਚ ਕਾਰਜਸ਼ੀਲ ਹਨ ਅਤੇ ਸਫ਼ਲਤਾ ਪ੍ਰਾਪਤ ਕਰ ਰਹੇ ਹਨ। ਉਹਨਾਂ ਦੀ ਸਫਲਤਾ ਨਾਲ ਪੋਸਟ ਗ੍ਰੈਜੂਏਟ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ, ਬਠਿੰਡਾ ਦਾ ਕੱਦ-ਬੁੱਤ ਹੋਰ ਉੱਚਾ ਹੁੰਦਾ ਹੈ। ਵਿਭਾਗ ਅਤੇ ਸੰਸਥਾ ਬੁਲੰਦੀ ਦੀਆਂ ਨਵੀਆਂ ਸਿਖਰਾਂ ਛੋਹ ਰਹੇ ਹਨ।
ਵਿਭਾਗ ਦੀਆਂ ਪ੍ਰਾਪਤੀਆਂ
- ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਉਚੇਰੇ ਅਕਾਦਮਿਕ ਮਿਆਰਾਂ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਰਿਹਾ ਹੈ।
- ਇਸ ਵਿਭਾਗ ਦੇ ਅਧਿਆਪਕ ਅਧਿਆਪਨ ਦੇ ਖੇਤਰ ਵਿੱਚ ਨਵੀਆਂ ਅਤੇ ਉਪਯੋਗੀ ਤਕਨੀਕਾਂ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ ।
- ਅਧਿਆਪਨ ਕਾਰਜ ਦੇ ਨਾਲ ਨਾਲ ਵਿਭਾਗ ਦੇ ਅਧਿਆਪਕ ਖੋਜ ਕਾਰਜ ਅਤੇ ਸਿਰਜਣਾਤਮਕ ਕਾਰਜਾਂ ਨਾਲ ਵੀ ਜੁੜੇ ਹੋਏ ਹਨ।
- ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ, ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿ ਪ੍ਰੋ. ਗੁਰਦਿਆਲ ਸਿੰਘ ਇਸ ਸੰਸਥਾ ਵਿੱਚ ਕਈ ਸਾਲਾਂ ਤੱਕ ਅਧਿਆਪਨ ਕਾਰਜ ਕਰਦੇ ਰਹੇ ਹਨ। ਉਹਨਾਂ ਦੀ ਪਛਾਣ ਪੰਜਾਬ ਦੇ ਸਿਰਮੌਰ ਨਾਵਲਕਾਰ ਵੱਜੋਂ ਅੰਤਰਰਾਸ਼ਟਰੀ ਪੱਧਰ ਉੱਪਰ ਸਥਾਪਿਤ ਹੋ ਚੁੱਕੀ ਹੈ। ਪ੍ਰੋ. ਗੁਰਦਿਆਲ ਸਿੰਘ ਨੂੰ ਪਦਮ ਸ੍ਰੀ, ਗਿਆਨਪੀਠ, ਭਾਰਤੀ ਸਾਹਿਤ ਅਕਾਦਮੀ ਅਵਾਰਡ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ।
- ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਹਮੇਸ਼ਾ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕਰਕੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ।
- ਵਿਭਾਗ ਦੇ ਪੁਰਾਣੇ ਦੇ ਵਿਦਿਆਰਥੀ ਯਾਦਵਿੰਦਰ ਸੰਧੂ ਨੂੰ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ 2019 ਉਸ ਦੇ ਨਾਵਲ ‘ਵਕਤ ਬੀਤਿਆ’ ਨਹੀਂ ਤੇ ਪ੍ਰਾਪਤ ਹੋਇਆ। ਦੋ ਸਾਲਾਂ ਦੇ ਵਕਫ਼ੇ ਵਿੱਚ ਇਸ ਦੇ ਚਾਰ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ।
- ਵਿਭਾਗ ਦੇ ਐਮ.ਏ. ਪੰਜਾਬੀ ਦੇ ਵਿਦਿਆਰਥੀ ਗਗਨ ਸੰਧੂ ਨੂੰ ਉਸਦੀ ਕਵਿਤਾ ਦੀ ਪੁਸਤਕ ‘ ਪੰਜਤੀਲੇ’ ਲਈ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ 2021 ਪ੍ਰਾਪਤ ਹੋਇਆ ਹੈ।
- ਵਿਭਾਗ ਦੇ ਪੁਰਾਣੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਅਸਿਸਟੈਂਟ ਮਨੇਜਰ ਵੇਰਕਾ, ਜੇਲ ਵਾਰਡਨ , ਸਭ ਇਸਪੈਕਟਰ ਦੇ ਸਰਕਾਰੀ ਪੇਪਰ ਕਲੀਅਰ ਕੀਤੇ । ਯੂ.ਜੀ.ਸੀ. ਨੈੱਟ ਦਾ ਪੇਪਰ ਪਾਸ ਕੀਤਾ । ਇਸ ਉਪਰੰਤ ਉਸ ਨੇ ਆਲ ਇੰਡਿਆ ਆਈ.ਬੀ.ਪੀ.ਐਸ ਦਾ ਪੇਪਰ ਕਲੀਅਰ ਕਰਕੇ ਬਤੌਰ ਅਸਿਸਟੈਂਟ ਮਨੇਜਰ ਯੂਨੀਅਨ ਬੈਂਕ ਆਫ ਇੰਡੀਆ ਜੁਆਇਨ ਕੀਤਾ ।
- ਵਿਭਾਗ ਵਿਖੇ ਐਮ.ਏ. ਪੰਜਾਬੀ ਦੀ ਵਿਦਿਆਰਥੀ ਰਹੀ ਜਸਪ੍ਰੀਤ ਕੌਰ ਨੂੰ ਯੂ.ਜੀ.ਸੀ. ਵਲੋਂ ਸੁੰਤਤਰਤਾ ਸੰਗ੍ਰਾਮੀਆਂ ਦੀ ਜੀਵਨੀ ਲਿਖਣ ਵਾਲੇ ਪ੍ਰੋਜੈਕਟ ਤਹਿਤ ਚੁਣਿਆ ਗਿਆ। ਉਸਨੇ ਯੂ.ਜੀ.ਸੀ. ਵਲੋਂ ਸੁਝਾਏ ਸੁਤੰਤਰਤਾ ਸੰਗ੍ਰਾਮੀ ਦੀ ਜੀਵਨੀ ਲਿਖਣੀ ਹੈ। ਜਿਸਦੇ ਲਈ ਉਸਨੂੰ ਯੂ.ਜੀ.ਸੀ. ਵਲੋਂ ਪ੍ਰਤੀ ਮਹੀਨਾ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਜਾਵੇਗੀ।
- ਵਿਭਾਗ ਦੇ ਅਕਾਦਮਿਕ ਮਾਹੌਲ ਕਰਕੇ ਇਲਾਕੇ ਦੇ ਵਿਦਿਆਰਥੀ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਵਿੱਚ ਦਾਖਲਾ ਲੈਣ ਨੂੰ ਤਰਜੀਹ ਦਿੰਦੇ ਹਨ।
- ਵਿਭਾਗ ਦੇ 10 ਅਧਿਆਪਕ ਪੀਐੱਚ. ਡੀ. ਹਨ।
- ਵਿਭਾਗ ਦੇ ਅਧਿਆਪਕ ਐਮ.ਫਿਲ ਅਤੇ ਪੀਐੱਚ .ਡੀ ਦੇ ਨਿਗਰਾਨ ਵੱਜੋਂ ਵੀ ਕਾਰਜ ਕਰ ਰਹੇ ਹਨ।
ਵਿਭਾਗ ਦੀਆਂ ਗਤੀਵਿਧੀਆਂ
- ਸੈਸ਼ਨ 2022-23 ਤੋਂ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਦੀ ਮੁਫ਼ਤ ਕੋਚਿੰਗ ਸ਼ੁਰੂ ਕੀਤੀ ਗਈ ਹੈ। ਇਸ ਕੋਚਿੰਗ ਵਿੱਚ ਵਿਦਿਆਰਥੀਆਂ ਨੂੰ ਸਟੱਡੀ ਮੀਟੀਅਰਲ ਵੀ ਫਰੀ ਦਿੱਤਾ ਜਾਂਦਾ ਹੈ ।
- ਵਿਭਾਗ ਵੱਲੋਂ ਪਿਛਲੇ ਸਮੇਂ ਵਿੱਚ ਕਾਨਫਰੰਸਾਂ/ਸੈਮੀਨਾਰਾਂ ਦਾ ਆਯੋਜਨ ਵੀ ਕੀਤਾ ਗਿਆ ਹੈ। ਇਹਨਾਂ ਕਾਨਫਰੰਸਾਂ/ਸੈਮੀਨਾਰਾਂ ਵਿੱਚ ਪੰਜਾਬੀ ਸਾਹਿਤ, ਸਭਿਆਚਾਰ ਅਤੇ ਲੋਕਧਾਰਾ ਨਾਲ ਸੰਬੰਧਿਤ ਮੁੱਦਿਆਂ ਬਾਰੇ ਨਿੱਠ ਕੇ ਚਰਚਾ ਕੀਤੀ ਗਈ ਹੈ।
- ਵਿਭਾਗ ਵੱਲੋਂ ਪਿਛਲੇ ਸਮੇਂ ਵਿੱਚ ਵੱਖ-ਵੱਖ ਵਿਸ਼ਾ ਮਾਹਿਰਾਂ ਦੁਆਰਾ ਪਾਸਾਰ ਭਾਸ਼ਣ ਵੀ ਕਰਵਾਏ ਗਏ ਹਨ।
- ਵਿਭਾਗ ਦੇ ਸਮੂਹ ਅਧਿਆਪਕ ਰਾਸ਼ਟਰੀ/ਅੰਤਰ ਰਾਸ਼ਟਰੀ ਕਾਨਫਰੰਸਾਂ ਵਿੱਚ ਸ਼ਿਰਕਤ ਕਰਦੇ ਰਹਿੰਦੇ ਹਨ।
- ਵਿਭਾਗ ਦੇ ਅਧਿਆਪਕਾਂ ਦੇ ਖੋਜ -ਪੱਤਰ ਵੱਖ ਵੱਖ ਸਮੇਂ ਤੇ ਖੋਜ ਮੈਗਜ਼ੀਨਾਂ ਵਿੱਚ ਲਗਾਤਾਰ ਛਪਦੇ ਰਹਿੰਦੇ ਹਨ।
- ਵਿਭਾਗ ਦੇ ਵਿਦਿਆਰਥੀ ਯੁਵਕ ਮੇਲਿਆਂ ਅਤੇ ਸਭਿਆਚਾਰਕ / ਸਾਹਿਤਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਸਫ਼ਲਤਾ ਪ੍ਰਾਪਤ ਕਰਦੇ ਹਨ।
- ਵਿਭਾਗੀ ਪੱਧਰ ਉੱਪਰ ਵੀ ਵਿਦਿਆਰਥੀਆਂ ਅੰਦਰ ਛੁਪੀਆਂ ਵਿਭਿੰਨ ਪ੍ਰਕਾਰ ਦੀਆਂ ਪ੍ਰਤੀਭਾਵਾਂ ਨੂੰ ਨਿਖਾਰਨ ਤੇ ਸੰਵਾਰਨ ਲਈ ਸਹਿਵਿਦਿੱਅਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
- ਵਿਭਾਗ ਵੱਲੋਂ ਹਰ ਸਾਲ ਵਿਦਿਆਰਥੀਆਂ ਲਈ ਵਿਦਿਅਕ ਟੂਰ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਤਾਂ ਕਿ ਵਿਦਿਆਰਥੀਆਂ ਦੇ ਇਤਿਹਾਸਕ, ਭੂਗੋਲਿਕ ਦਿਸਹੱਦਿਆਂ ਨੂੰ ਵਿਸਥਾਰ ਦਿੱਤਾ ਜਾ ਸਕੇ। ਉਹਨਾਂ ਨੂੰ ਕੁਦਰਤ ਦੀ ਨੇੜਤਾ ਦਾ ਅਨੁਭਵ ਪ੍ਰਾਪਤ ਹੋਵੇ ਅਤੇ ਉਹ ਵਧੇਰੇ ਕਲਪਕਾਸ਼ੀਲ ਵੀ ਬਣ ਸਕਣ।
- ਵਿਭਾਗ ਵਿਖੇ ਐਨ.ਐਸ.ਐਸ.ਦੇ ਦੋ ਯੂਨਿਟ ਸਫ਼ਲਤਾਪੂਰਵਕ ਚੱਲ ਰਹੇ ਹਨ।
- ਪਿਛਲੇ 39 ਸਾਲਾਂ ਦੇ ਲੰਮੇ ਸਮੇਂ ਵਿੱਚ ਵਿਭਾਗ ਤੋਂ ਪੜ੍ਹ ਕੇ ਗਏ ਪੁਰਾਣੇ ਵਿਦਿਆਰਥੀਆਂ ਨੂੰ ਵਿਭਾਗ ਨਾਲ ਜੋੜਣ ਲਈ ਅਲੂਮਨੀ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ ਜਿਸ ਨਾਲ ਪੁਰਾਣੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਉਤਸ਼ਾਹ ਪੂਰਵਕ ਜੁੜ ਰਹੇ ਹਨ।
ਦਾਖਲੇ ਲਈ ਗੂਗਲ ਫਾਰਮ ਲਿੰਕ
Syllabus
Courses Offered and Faculty
Dr. Rajinder Singh, Head
0164-2241035
rcbathinda@gmail.com
9888999755
Information authenticated by
Dr. Rajinder Singh
Webpage managed by
Department
Departmental website liaison officer
Jatinder Kumar
Last Updated on:
30-09-2023