ਸੰਸਥਾ ਦਾ ਉਦੇਸ਼
ਅਜੋਕੇ ਵਿਗਿਆਨਕ ਅਤੇ ਤਕਨੀਕੀ ਯੁੱਗ ਵਿੱਚ ਤਕਨੀਕ ਅਤੇ ਪੇਸ਼ੇਵਰ ਮਨੁੱਖੀ ਸ਼ਕਤੀ ਦਾ ਵਿਕਾਸ ਬਹੁਤ ਜ਼ਰੂਰੀ ਹੋ ਗਿਆ ਹੈ। ਪੇਂਡੂ ਖੇਤਰ ਜਿੱਥੇ ਉੱਚ ਪੱਧਰੀ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਬਹੁਤ ਘਾਟ ਹੈ, ਦੇ ਵਿਦਿਆਰਥੀਆਂ ਦੀ ਪਹੁੰਚ ਵਿਚ ਤਕਨੀਕੀ ਸਿੱਖਿਆ ਲਿਆਉਣ ਦੇ ਦ੍ਰਿਸ਼ਟੀ ਕੋਣ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਰਾਮਪੁਰਾ ਫੂਲ (ਫੂਲ-ਮਹਿਰਾਜ) ਵਿਖੇ ਇੱਕ ਨੇਬਰਹੁੱਡ ਕੈਂਪਸ ਦੇ ਤੌਰ ਤੇ ਕਾਲਜ ਆਫ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਸਥਾਪਤ ਕਰਨ ਦੀ ਇੱਕ ਵੱਡੀ ਪਹਿਲਕਦਮੀ ਕੀਤੀ ਹੈ। ਇੱਕ ਨੇਬਰਹੁੱਡ ਕੈਂਪਸ ਯੂਨੀਵਰਸਿਟੀ ਦੀ ਕੰਮਕਾਜੀ ਇਕਾਈ ਹੁੰਦਾ ਹੈ,ਜੋ ਕਿ ਯੂਨੀਵਰਸਿਟੀ ਤੋਂ ਦੂਰ ਸਥਿਤ ਹੁੰਦਾ ਹੈ ਪਰੰਤੂ ਇਸ ਦੇ ਚਾਲੂ ਖੇਤਰਾਂ ਦੇ ਅੰਦਰ ਸਥਿਤ ਹੁੰਦਾ ਹੈ। ਨੇਬਰਹੁੱਡ ਇਕਾਈ ਪਿੱਤਰੀ ਸੰਸਥਾ ਦੀ ਇੱਕ ਛੋਟੀ ਇਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਜਿਥੇ ਉਸ ਦੀਆਂ ਸਾਰੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਕਾਲਜ ਆਫ਼ ਇੰਜੀਨੀਅਰਿੰਗ ਅਤੇ ਮੈਨੇਜਮੈਂਟ, ਰਾਮਪੁਰਾ ਫੂਲ ਦੀ ਸਥਾਪਨਾ ਪੰਜਾਬੀ ਯੂਨੀਵਰਸਿਟੀ ਦੇ ਇਸੇ ਸਿਧਾਂਤ ਤੇ ਆਧਾਰਿਤ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿਚਾਰ ਹੈ ਕਿ ਵਿੱਤੀ ਅਤੇ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਪੇਂਡੂ ਵਿਦਿਆਰਥੀ ਸ਼ਹਿਰੀ ਵਿਦਿਆਰਥੀ ਦਾ, ਵਿੱਦਿਅਕ ਖੇਤਰ ਅਤੇ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ ਵਿੱਚ, ਮੁਕਾਬਲਾ ਕਰਨ ਤੋਂ ਅਸਮਰਥ ਹਨ। ਇਸ ਕਰਕੇ ਉਨ੍ਹਾਂ ਦੀ ਸੰਖਿਆ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ, ਖਾਸ ਕਰਕੇ ਤਕਨੀਕੀ ਅਤੇ ਪੇਸ਼ਾਵਰ ਖੇਤਰ ਨਾਲ ਸੰਬੰਧਿਤ, ਵਿੱਚ ਹਮੇਸ਼ਾ ਘੱਟ ਹੁੰਦੀ ਹੈ। ਬਹੁਤ ਸਾਰੇ ਬੁੱਧੀਮਾਨ ਪੇਂਡੂ ਵਿਦਿਆਰਥੀਆਂ ਨੂੰ ਸਹੀ ਅਗਵਾਈ, ਸਾਧਨਾਂ ਅਤੇ ਮੌਕਿਆਂ ਦੀ ਘਾਟ ਕਾਰਨ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਛੱਡਣੀ ਪੈਂਦੀ ਹੈ। ਹੁਣ ਰਾਮਪੁਰਾ ਫੂਲ ਸਬ-ਡਿਵੀਜ਼ਨ ਅਤੇ ਨੇੜਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਲਈ ਦੂਰ-ਦੂਰਾਡੇ ਥਾਵਾਂ ਤੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਕਿਉਂ ਜੋ ਮਿਆਰੀ ਤਕਨੀਕੀ ਸਿੱਖਿਆ ਦੇ ਪ੍ਰਚਾਰਕ ਵੱਜੋਂ ਉਨ੍ਹਾਂ ਦੇ ਨਜ਼ਦੀਕ ਕਾਲਜ ਆਫ ਇੰਜੀਨੀਅਰਿੰਗ ਅਤੇ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਦੀ ਸਥਾਪਨਾ ਕੀਤੀ ਗਈ ਹੈ।
ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਰਾਮਪੁਰਾ ਫੂਲ (ਫੂਲ- ਮਹਿਰਾਜ) ਵਿਖੇ ਇੰਜੀਨੀਅਰਿੰਗ ਪ੍ਰੋਗਰਾਮ, ਆਧੁਨਿਕ ਵਿਗਿਆਨ ਅਤੇ ਤਕਨਾਲੌਜੀ ਦੀਆਂ ਤੇਜ਼ੀ ਨਾਲ ਬਦਲਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਚ ਗੁਣਵੱਤਾ ਵਾਲੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ, ਨਵੀਨਤਾਕਾਰੀ ਅਤੇ ਬਹੁਤ ਵਧੀਆਂ ਢੰਗ ਨਾਲ ਡਿਜ਼ਾਇਨ ਕੀਤੇ ਗਏ ਹਨ।
Objective of the Institute
In the present era of science and technology the development of technical & professional manpower has become increasingly necessary. With a view to bring technical education within the reach of students of rural area where there is a scarcity of quality technical education institutes Punjabi University Patiala took a bold initiative of establishing the College of Engineering & Management as a Neighbourhood Campus at Rampura Phul (Phul-Mehraj). A Neighbourhood campus is the functional unit of university which is situated away from the parent body but is within its functional vicinity. Neighbourhood unit functions as a younger unit of the parent body and all its basic needs are met there itself. Establishment of CoEM is based on this philosophy of the Punjabi University.
Punjabi University, Patiala is of the considered opinion that due to lack of financial and basic facilities, rural students are unable to compete with their urban counterparts on academic front as well as overall personality development. Hence their number is always less in competitive examinations especially related with technical and professional field. Many intelligent rural students have to discontinue their studies after passing the Matriculation examination due to lack of proper guidance, resources and opportunities. Now the students of Rampura Phul Sub Division and nearby villages will not have to go to far off places to receive quality technical and professional education as an apostle of quality technical education, College of Engineering and Management, Punjabi University Neighbourhood campus has been established in their vicinity.
The Engineering programmes at the College of Engineering & Management at Rampura Phul (Phul-Mehraj), Punjabi University Neighbourhood campus are innovative and very well designed to provide high quality technical education keeping in view the fast changing requirements of modern day science and technology.
ਮੁਖੀ ਦਾ ਸੰਦੇਸ਼
ਤਕਨੀਕੀ ਸਿੱਖਿਆ ਨੇ ਆਲਮੀ ਅਰਥ ਵਿਵਸਥਾ ਅਤੇ ਤੇਜ਼ ਤਕਨੀਕੀ ਵਿਕਾਸ ਦੇ ਮੌਜੂਦਾ ਯੁੱਗ ਵਿੱਚ ਇੱਕ ਨਿਰਵਿਵਾਦ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਇਹ ਜਾਣਨਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਨੌਜਵਾਨਾ ਨੂੰ ਤਕਨੀਕੀ ਮੁਹਾਰਤਾਂ ਨਾਲ ਲੈਸ ਕੀਤਾ ਜਾਵੇ ਅਤੇ ਤਕਨਾਲੌਜੀ ਦੁਆਰਾ ਚਲਾਏ ਜਾ ਰਹੇ ਯੁੱਗ ਵਿੱਚ ਸਫ਼ਲ ਬਣਨ ਲਈ ਉਹਨਾਂ ਨੂੰ ਯੋਗ ਕਿਵੇਂ ਬਣਾਇਆ ਜਾਵੇ। ਸ਼ਹਿਰੀ ਨੌਜਵਾਨਾਂ ਲਈ ਉਨ੍ਹਾਂ ਦੇ ਨੇੜੇ-ਤੇੜੇ ਤਕਨੀਕੀ ਸਿੱਖਿਆ ਸੰਸਥਾਵਾਂ ਦਾ ਗੜ੍ਹ ਹੋਣ ਕਾਰਨ ਮਿਆਰੀ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦੇ ਅਣਗਿਣਤ ਮੌਕੇ ਉਪਲਬਧ ਹਨ। ਪਰੰਤੂ ਪੇਂਡੂ ਨੌਜਵਾਨ ਪੇਂਡੂ ਖੇਤਰਾਂ ਵਿਚ ਚੰਗੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਕਮੀ ਦੇ ਕਾਰਨ ਅਜਿਹੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ। ਪੰਜਾਬ ਦੇ ਪੇਂਡੂ ਵਿਦਿਆਰਥੀਆਂ ਦੀ ਇੱਛਾ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਕ ਵਧੀਆ ਪਹਿਲਕਦਮੀ ਕੀਤੀ ਅਤੇ 2005 ਵਿਚ ਰਾਮਪੁਰਾ-ਫੂਲ (ਫੂਲ-ਮਹਿਰਾਜ) ਵਿਖੇ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਦੀ ਸਥਾਪਨਾ ਕੀਤੀ ਗਈ। ਸਿੱਖਣ ਲਈ ਉੱਤਮ ਪ੍ਰਦੂਸਣ ਰਹਿਤ ਸ਼ਾਤ ਮਾਹੌਲ ਵਿੱਚ ਸਥਿਤ ਕਾਲਜ ਆਫ਼ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਰਾਮਪੁਰਾ ਫੂਲ ਗਤੀਸ਼ੀਲ ਅਤੇ ਉੱਦਮੀ ਪੇਂਡੂ ਨੌਜਵਾਨਾ ਦੀ ਪ੍ਰਤਿਭਾ ਅਤੇ ਇੱਛਾਵਾਂ ਨੂੰ ਪਾਲਣ ਲਈ ਸਮਰਪਿਤ ਹੈ। ਉਹਨਾਂ ਨੂੰ ਵਧੀਆ ਸਿੱਖਣ ਦੇ ਮੌਕੇ ਅਤੇ ਵਿਦਿਆਰਥੀ ਕੇਂਦਰਿਤ ਪਹੁੰਚ ਪ੍ਰਦਾਨ ਕਰਦਾ ਹੈ, ਜਿਸ ਵਿੱਚ ਰਿਵਾਇਤੀ ਅਤੇ ਆਧੁਨਿਕ ਨੈਤਿਕਤਾ ਨੂੰ ਸ਼ਾਮਲ ਕੀਤਾ ਜਾਂਦਾ ਹੈ। ਵਧੀਆ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੈਂਪਸ ਦਾ ਵਿਸਥਾਰ ਕੀਤਾ ਗਿਆ ਹੈ। ਅਕਾਦਮਿਕ ਬਲਾਕ ਏ ਦੀ ਉਸਾਰੀ ਪੂਰੀ ਹੋ ਚੁੱਕੀ ਹੈ।
ਕਾਲਜ ਤਕਨਾਲੋਜੀ ਦੇ ਮੂਹਰਲੇ ਖੇਤਰਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਹੈ। ਸੰਸਥਾ ਵਿੱਚ ਚਲਾਏ ਜਾ ਰਹੇ ਕੋਰਸਾਂ ਵਿੱਚ ਬੀ.ਟੈੱਕ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ, ਬੀ.ਟੈੱਕ ਇਲੈਕਟ੍ਰਾਨਿਕਸ ਅਤੇ ਕੰਪਿਊਟਰ ਇੰਜੀਨੀਅਰਿੰਗ; ਡਿਪਲੋਮਾ ਕੰਪਿਊਟਰ ਇੰਜੀਨੀਅਰਿੰਗ, ਡਿਪਲੋਮਾ ਕੰਪਿਊਟਰ ਐਪਲੀਕੇਸ਼ਨਜ (ਡੀ.ਸੀ.ਏ.) ਅਤੇ ਸਰਟੀਫਿਕੇਟ ਕੰਪਿਊਟਰ ਐਪਲੀਕੇਸ਼ਨਜ (ਸੀ.ਸੀ.ਏ.) ਸ਼ਾਮਿਲ ਹਨ।
ਸਾਡਾ ਸਿਖਲਾਈ ਅਤੇ ਪਲੇਸਮੈਂਟ ਸੈੱਲ ਵਿਦਿਆਰਥੀਆਂ ਦੇ ਫਾਇਦੇ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਵਰਕਸ਼ਾਪਾਂ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ। ਅਸੀਂ ਆਪਣੇ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਪ੍ਰਬੰਧਨ ਦੋਵੇਂ ਮੁਹਾਰਤਾਂ ਨਾਲ ਲੈਸ ਕਰਨ ਦੀ ਕੋਸ਼ਿਸ ਕਰਦੇ ਹਾਂ, ਤਾਂ ਜੋ ਉਹ ਨਾਮਵਰ ਕਾਰਪੋਰੇਟ ਅਤੇ ਕਾਰੋਬਾਰੀ ਇਕਾਈਆਂ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕਣ ਅਤੇ ਉੱਤਮ ਪੇਸ਼ੇਵਰ ਵਜੋਂ ਉਦਯੋਗ ਵਿੱਚ ਯੋਗਦਾਨ ਪਾ ਸਕਣ।
ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ, ਰਾਮਪੁਰਾ ਫੂਲ (ਫੂਲ-ਮਹਿਰਾਜ) ਵਿਖੇ, ਅਸੀਂ ਅਕਾਦਮਿਕ ਅਤੇ ਤਕਨਾਲੋਜੀ ਉੱਤਮਤਾ ਦੇ ਆਲੇ-ਦੁਆਲੇ ਬਣੇ ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਤੇ ਜ਼ੋਰ ਦਿੰਦੇ ਹਾਂ। ਸਾਡਾ ਉਦੇਸ਼ ਆਪਣੇ ਵਿਦਿਆਰਥੀਆਂ ਨੂੰ ਪੇਸ਼ੇਵਰ ਤੌਰ ਤੇ ਸਮਰੱਥ ਤਕਨੀਕੀ ਮਾਹਿਰ ਬਣਾਉਣ ਲਈ, ਨਾ ਸਿਰਫ ਉੱਚ ਗੁਣਵਤਾ ਵਾਲੀ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਨਾ ਹੈ, ਸਗੋਂ ਸਮਾਜਿਕ ਤੌਰ ਤੇ ਜ਼ਿੰਮੇਵਾਰ ਮਨੁੱਖਾਂ ਨੂੰ ਪੈਦਾ ਕਰਨਾ ਵੀ ਹੈ। ਸਾਡੀਆਂ ਕੋਸ਼ਿਸਾਂ, ਹਰ ਵਿਦਿਆਰਥੀ ਨੂੰ ਵਿੱਦਿਅਕ ਟੂਰ ਅਤੇ ਉਦਯੋਗਿਕ ਪ੍ਰੋਜੈਕਟ ਕੰਮਾਂ ਦੇ ਨਾਲ-ਨਾਲ ਸੰਸਥਾ ਵਿੱਚ ਆਯੋਜਿਤ ਵੱਖ-ਵੱਖ ਤਕਨੀਕੀ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਹਿੱਸਾ ਬਣਨ ਦੇ ਯੋਗ ਬਣਾਕੇ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ, ਵੱਲ ਸੇਧਿਤ ਹੁੰਦੀਆਂ ਹਨ। ਵੱਖ-ਵੱਖ ਗਤੀਵਿਧੀਆਂ ਦੇ ਜ਼ਰੀਏ ਵਿਦਿਆਰਥੀਆਂ ਦੀ ਲੁਕਵੀਂ ਸਮਰੱਥਾ ਅਤੇ ਪ੍ਰਤਿਭਾ ਨੂੰ ਨਿਖਾਰਨ, ਰੁਪਾਂਤਿਰਤ ਕਰਨ ਅਤੇ ਵਰਤਣਯੋਗ ਬਣਾਉਣ ਦੇ ਯਤਨ ਕੀਤੇ ਜਾਂਦੇ ਹਨ। ਅਸੀਂ ਕੈਂਪਸ ਵਿੱਚ ਅਨੁਕੂਲ ਮਾਹੌਲ ਮੁਹੱਈਆ ਕਰਦੇ ਹਾਂ ਜੋ ਵਿਦਿਆਰਥੀਆਂ ਅਤੇ ਸਟਾਫ ਦੇ ਵਿਚਕਾਰ ਲਾਭਦਾਇਕ ਸੰਬੰਧਾਂ ਨੂੰ ਉਤਸ਼ਾਹਿਤ ਕਰਦਾ ਹੈ। ਸਾਡੇ ਅਧਿਆਪਕ ਵਿਦਿਆਰਥੀਆਂ ਨੂੰ ਉੱਤਮ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਯੋਗ, ਤਜ਼ਰਬੇਕਾਰ ਅਤੇ ਸਮਰਪਿਤ ਅਧਿਆਪਕਾਂ ਅਤੇ ਸਟਾਫ ਦੁਆਰਾ ਪਾਇਆ ਗਿਆ ਯੋਗਦਾਨ ਉਨ੍ਹਾਂ ਨੂੰ ਸਫਲਤਾ ਦੇ ਸਿਖਰ ਤੇ ਪਹੁੰਚਣ ਲਈ ਸਹਾਇਤਾ ਕਰੇਗਾ ਅਤੇ ਪ੍ਰੇਰਿਤ ਕਰਨ ਲਈ ਲੰਮਾ ਰਾਹ ਦਸੇਰਾ ਹੋਵੇਗਾ।
ਮੈਂ ਇਸ ਕਾਲਜ ਦੇ ਨਿਰੰਤਰ ਵਿਕਾਸ ਅਤੇ ਵਿਸਥਾਰ ਦੁਆਰਾ ਪੇਂਡੂ ਨੌਜਵਾਨਾਂ ਨੂੰ ਵਧੀਆ ਸੰਭਵ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਸਾਡੇ ਕਾਲਜ ਨੂੰ ਇਲਾਕੇ ਦਾ ਸਰਵੋਤਮ ਤਕਨੀਕੀ ਸਿੱਖਿਆ ਕਾਲਜ ਬਣਾਉਣ ਲਈ ਇਸ ਇਲਾਕੇ ਦੇ ਲੋਕਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਤੋਂ ਭਰਪੂਰ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ।
ਮੈਂ ਆਪਣੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਅਤੇ ਕਾਮਯਾਬੀ ਦੀ ਕਾਮਨਾ ਕਰਦਾ ਹਾਂ।
ਡਾ. ਸੰਦੀਪ ਗੁਪਤਾ
ਮੁੱਖੀ
Head's Message
Technical Education has assumed an irrefutably significant role in the present era of global economic order and rapid technological development. It has become imperative to equip the youth with technical skills and know how to enable them to be successful in the technology driven age. Enumerable opportunities of getting quality technical education are available to the urban youth due to a hub of technical education institutes present in their vicinity. But the rural youth is devoid of such opportunities due to the scarcity of good technical education institutes in rural areas. Keeping in view the aspiration of the rural students of Punjab, Punjabi University, Patiala took a noble initiative and the Punjabi University, College of Engineering & Management, Neighbourhood Campus was established at Rampura Phul (Phul-Mehraj) in 2005. Situated amid the pollution free serene ambiance ideal for learning, College of Engineering and Management, Rampura Phul is dedicated to nurture the talent and aspiration of the dynamic and vibrant rural youth by providing them wholesome learning opportunities and student centred approach incorporating both the traditional and the modern ethos. To provide best infrastructural facilities impetus has been given to the campus expansion. The construction of academic block A has been accomplished.
The College provides quality education in the frontal areas of Technology. The courses offered include B.Tech in Computer Engineering (CSE), B.Tech in Electronics and Computer Engineering (ECM); Diploma in Computer Engineering, Diploma in Computer Application (DCA), Certificate Course in Computer Applications (CCA).
Our Training and Placement Cell organizes various workshops and training programs periodically for the benefit of the students. We endeavor to equip our students with both technical and management skills, so that they achieve placement in reputed corporate and business units and contribute to the industry being excellent professionals.
At CoEM, we emphasize the multifaceted development of the students built around academic and technical excellence. We aims at not only imparting high quality education and training to our students to make them professionally competent technocrats but also to produce socially responsible human beings. Our efforts are directed to accommodate and address the expectations of every student by enabling him/her to be a part of various technical and cultural activities organized in the Institute along with educational tours and industrial project works. Through various activities, attempts are made to hone, transform and tap the latent potential and talent of the students. We provide congenial atmosphere at campus that fosters fruitful relationship between the students and staff. Our faculty provides the best technical guidance to the students. I am sure the contribution made by our well qualified, experienced and dedicated faculty members and teachers will go a long way in supporting and motivating them to reach at pinnacle of success.
I am committed to provide best possible facilities and opportunities to the rural youth by continuous development and expansion of this college. The support of the people of this area, the faculty members and the students is highly solicited for making our college the topmost technical education college of the area.
I wish a bright career and success to my students.
Dr. Sandeep Gupta
Head
ਸਿਲੇਬਸ (Syllabus)
ਸਿਲੇਬਸ ਨੂੰ ਡਾਉਨਲੋਡ ਕਰਨ ਲਈ ਇੱਥੇ ਕਲਿੱਕ ਕਰੋ
Click here to downoload syllabus
Courses Offered and Admission Criteria
Courses Offered and Faculty
Photo Gallery
ਬੁਨਿਆਦੀ ਢਾਂਚਾ
ਸੰਸਥਾ ਦਾ ਇਕ ਪੜਾਅ ਪੂਰਾ ਹੋ ਚੁੱਕਾ ਹੈ, ਜਿਸ ਵਿੱਚ ਲੈਕਚਰ ਹਾਲ, ਡਰਾਇੰਗ ਹਾਲ, ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਨਾਲ ਲੈਸ ਕੰਪਿਊਟਰ ਲੈਬ ਵੀ ਸ਼ਾਮਲ ਹੈ। ਪੂਰੀ ਇਮਾਰਤ ਵਾਈ-ਫਾਈ ਸਿਸਟਮ ਦੁਆਰਾ ਸਮਰਪਤ ਇੰਟਰਨੈਟ ਦੁਆਰਾ ਸੰਚਾਲਿਤ ਹੈ।
Infrastructure
The phase one of the institute has been completed including the lecture halls, drawing hall, computer lab loaded with latest hardware & software. The whole building is equipped with dedicated internet through Wi-Fi system.
ਹੋਸਟਲਸ (ਘਰ ਤੋਂ ਦੂਰ ਘਰ)
ਇੰਸਟੀਚਿਊਟ ਦੇ ਦੋ ਹੋਸਟਲ ਹਨ ( ਮੁੰਡਿਆਂ ਅਤੇ ਲੜਕੀਆਂ ਲਈ ਇਕ-ਇਕ ) ਇੱਕ ਡਾਈਨਿੰਗ ਹਾਲ, ਰੀਡਿੰਗ ਰੂਮ, ਟੀ. ਟੀ. ਕਮਰਾ ਅਤੇ ਇੱਕ ਗੈਸਟ ਰੂਮ, ਸਾਰੇ ਕਮਰੇ ਖੁੱਲੇ, ਹਵਾਦਾਰ ਅਤੇ ਚੰਗੀ ਤਰ੍ਹਾਂ ਪ੍ਰਕਾਸ਼ ਮਾਨ ਹਨ।
Hostels (A home away from home)
The institute has two hostels (one each for boys and girls’) with all amenities viz. A dinning hall, reading room, T.T. Room and a Guest Room. All rooms are spacious, airy and well lighted.
ਉਦਯੋਗਿਕ ਇੰਟਰੈਕਸ਼ਨ
ਪੇਸ਼ੇਵਰ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਵਿਕਸਤ ਕਰਨ ਲਈ, ਉਦਯੋਗ ਨਾਲ ਇਕ ਲਗਾਤਾਰ ਸਰਗਰਮ ਗੱਲਬਾਤ ਰਾਹੀਂ ਉਦਯੋਗਿਕ ਘਰਾਣਿਆਂ ਦੇ ਤਕਨੀਕੀ ਮਾਹਿਰਾਂ ਅਤੇ ਉਦਯੋਗਪਤੀਆਂ ਨੂੰ ਵਿਦਿਆਰਥੀਆਂ ਦੀ ਅਕਸਰ ਮੁਲਾਕਾਤਾਂ ਤੋਂ ਨਿਯਮਤ ਐਕਸ ਟੈਂਸ਼ਨ ਲੈਕਚਰਾਂ ਨੂੰ ਰੱਖਕੇ ਪ੍ਰੋਤਸਾਹਿਤ ਕੀਤਾ ਜਾਂਦਾ ਹੈ, ਜਿਸ ਵਿਚ ਖੇਤਰ / ਪ੍ਰੋਜੈਕਟ ਵਰਕਸ਼ਾਪਾਂ ਅਤੇ ਸੈਮੀਨਾਰ ਵੱਖਵੱਖ ਵਿਸ਼ਾ ਵਸਤੂ ਸਾਮਿਲ ਹਨ।
Industrial Interaction
In order to promote and develop professional culture, a constant active interaction with the industry is promoted by holding regular extension lectures from technical experts from the industrial houses and the frequent visits of the students to the industry, assigning the field/ Project workshops and seminars on various specific themes.
ਪਲੇਸਮੈਂਟ
ਪਲੇਸਮੈਂਟ ਸੈਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧੀਨ ਕੰਮ ਕਰ ਰਿਹਾ ਹੈ। ਸੈਂਟਰ ਲਾਈਜ਼ਡ ਪਲੇਸਮੈਂਟ ਸੈਲ ਉਦਯੋਗ ਦੇ ਅਧਿਕਾਰੀਆਂ ਨਾਲ ਆਪਣੇ ਵਿਦਿਆਰਥੀਆਂ ਦੇ ਕੈਂਪਸ ਇੰਟਰਵਿਊਆਂ ਨੂੰ ਕਰਨ ਲਈ ਜਿੰਮੇਵਾਰੀ ਦੇ ਨਾਲ ਸੰਪਰਕ ਵਿੱਚ ਹੈ ਅਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਉਨ੍ਹਾਂ ਦੀਆਂ ਪ੍ਰਾਪਤੀਆਂ ਦਿਖਾ ਕੇ ਆਪਣੇ ਵਿਦਿਆਰਥੀਆਂ ਨੂੰ ਪੇਸ਼ ਕਰਦੇ ਹਨ। ਇੰਫੋਸਿਸ, ਸਤਿਅਮ, ਐਚ ਸੀ ਐਲ ਸਮੇ ਤਕ ਕੰਪਨੀਆਂ ਨੇ ਵਿਦਿਆਰਥੀਆਂ ਦੀ ਭਰਤੀ ਲਈ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ। ਸਾਡੇ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪਲੇਸਮੈਂਟ ਡਰਾਇਵ ਰਾਹੀਂ ਇਨਫੋਸਿਸ ਵਰਗੀਆਂ ਕੰਪਨੀਆਂ ਵਿੱਚ ਰੱਖਿਆ ਗਿਆ ਹੈ।
Placements
The Placement Cell is functioning under the centralized placement cell of Punjabi University, Patiala. The centralized placement cell is in touch with the responsibility of arranging on and off campus interviews of its students with the executives of the industry and projecting its students by highlighting their achievement and potential for delivering goods as per the requirements of the industry. Many companies including Infosys, Satyam, HCL. Tech. Nawgen, Siemens, Infogain etc. have visited the University Campus for recruiting the students. Our students have been placed in the companies like Infosys, through the placement drive at Punjabi University, Patiala.
Dr. Sandeep Gupta
9878232600
coemrampuraphul@gmail.com
01651 291415
Information authenticated by
Dr. Sandeep gupta
Webpage managed by
Department
Departmental website liaison officer
Mr. Pardeep Singh
Last Updated on:
14-03-2023