Date of Establishment of the Department, 1964
ਗੁਰੂ ਕਾਸ਼ੀ ਕਾਲਜ ਦਾ ਨੀਂਹ ਪੱਥਰ ਉੱਘੀ ਧਾਰਮਿਕ ਹਸਤੀ ਸੰਤ ਫਤਿਹ ਸਿੰਘ ਨੇ 1964 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਉੱਤੇ ਫੁੱਲ ਚੜ੍ਹਾਉਂਦੇ ਹੋਏ ਰੱਖਿਆ। ਮੁਗਲਾਂ ਵਿਰੁੱਧ ਆਪਣੇ ਲੰਬੇ ਸੰਘਰਸ਼ ਦੌਰਾਨ ਦਸਮ ਪਿਤਾ ਕਈ ਮਹੀਨੇ ਤਲਵੰਡੀ ਸਾਬੋ ਦੀ ਧਰਤੀ ਉੱਤੇ ਰਹੇ ਅਤੇ ਇੱਥੇ ਧਾਰਮਿਕ ਸਿੱਖਿਆ ਦਾ ਕੇਂਦਰ ਸਥਾਪਿਤ ਕੀਤਾ। ਇਸ ਧਰਤੀ ਨੂੰ ਅਸ਼ੀਰਵਾਦ ਦਿੰਦੇ ਹੋਏ ਉਹਨਾਂ ਨੇ ਇਹ ਬਚਨ ਕੀਤੇ ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਪੜ੍ਹ ਹੈ ਇਹਾਂ ਢੋਰ ਮਤਰਾਸੀ। ਪੰਥ ਦੇ ਪ੍ਰਸਿੱਧ ਸ਼ਹੀਦ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਵੀ ਇਸ ਪਵਿੱਤਰ ਧਰਤੀ ਉੱਤੇ ਬੌਧਿਕ ਗਤੀਵਿਧੀਆਂ ਵਿੱਚ ਸੰਲਗਨ ਰਹੇ। ਸੰਤ ਫਤਿਹ ਸਿੰਘ ਜੀ ਦੀ ਅਗਵਾਈ ਵਿੱਚ ਸਥਾਨਕ ਲੋਕਾਂ ਨੇ 83 ਏਕੜ ਜ਼ਮੀਨ ਦਾਨ ਕਰਕੇ ਇਹ ਕਾਲਜ ਸ਼ੁਰੂ ਕੀਤਾ। ਐਸ.ਜੀ.ਪੀ.ਸੀ. ਨੇ ਇਸ ਕਾਲਜ ਦੀ ਸਹਾਇਤਾ ਸ਼ੁਰੂ ਦੇ 10 ਸਾਲਾਂ ਲਈ ਇੱਕ ਲੱਖ ਰੁਪਏ ਸਾਲਾਨਾ ਦੇ ਕੇ ਕੀਤੀ। ਇਹ ਸੰਸਥਾ ਬਿਨ੍ਹਾਂ ਕਿਸੇ ਜਾਤ, ਧਰਮ ਵਿਸ਼ਵਾਸ ਅਤੇ ਭਾਸ਼ਾ ਦੇ ਵਿਤਕਰੇ ਤੋਂ ਸਰਬਤ ਦੇ ਭਲੇ ਲਈ ਸਮਰਪਿਤ ਹੈ। ਉੱਘੇ ਵਿਦਵਾਨ ਅਤੇ ਪ੍ਰਬੰਧਕ ਡਾ. ਹਰਬੰਤ ਸਿੰਘ ਇਸ ਕਾਲਜ ਦੇ ਪਹਿਲੇ ਪ੍ਰਿੰਸੀਪਲ (19641977) ਬਣਾਏ ਗਏ। ਆਪਣੀ ਲਗਾਤਰ ਮਿਹਨਤ ਅਤੇ ਅਣਥੱਕ ਯਤਨਾਂ ਨਾਲ ਉਨ੍ਹਾਂ ਨੇ ਇਸ ਸੰਸਥਾ ਦਾ ਨਕਸ਼ਾ ਅਤੇ ਰੂਪਰੇਖਾ ਤਿਆਰ ਕੀਤੀ। 20 ਦਸੰਬਰ, 1995 ਨੂੰ ਕਾਲਜ ਦਾ ਪ੍ਰਬੰਧ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ 2001 ਵਿੱਚ ਇਸ ਨੂੰ ਯੂਨੀਵਰਸਿਟੀ ਦਾ ਕੰਨਸਟੀਚਿਊਟ ਕਾਲਜ ਬਣਾ ਦਿੱਤਾ ਗਿਆ।
ਸੰਸਥਾ ਦਾ ਮੁੱਖ ਮਕਸਦ ਅਗਿਆਨਤਾ ਦੀਆਂ ਜ਼ੰਜ਼ੀਰਾਂ ਤੋੜਨ ਅਤੇ ਚਰਿੱਤਰ ਨਿਰਮਾਣ ਵਿੱਚ ਨੌਜਵਾਨਾਂ ਦੀ ਸਹਾਇਤਾ ਕਰਨਾ ਹੈ। ਉਹਨਾਂ ਨੂੰ ਚੰਗੇ ਸ਼ਹਿਰੀ ਬਣਾਉਣਾ ਅਤੇ ਸਮਾਜ ਵਿਰੋਧੀ ਰੁਝਾਨਾਂ ਤੋਂ ਦੂਰ ਕਰਨਾ, ਉਨ੍ਹਾਂ ਵਿੱਚ ਜਿਗਿਆਸਾ ਦੀ ਭਾਵਨਾ ਪੈਦਾ ਕਰਨਾ ਅਤੇ ਅਰਥ ਭਰਪੂਰ ਜੀਵਨ ਜਿਉੂਣ ਦੀ ਤਾਂਘ ਪੈਦਾ ਕਰਨਾ ਹੈ।
ਆਰੰਭ ਵਿੱਚ ਇਸ ਕਾਲਜ ਵਿੱਚ ਬੀ.ਏ., ਬੀ.ਐਸ.ਸੀ. (ਮੈਡੀਕਲ/ਨਾਨਮੈਡੀਕਲ) ਦੇ ਕੋਰਸ ਸ਼ੁਰੂ ਕੀਤੇ ਗਏ। ਬਾਅਦ ਵਿੱਚ ਕਿੱਤਾਮੁੱਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ.ਐਸ.ਸੀ.(ਆਈ.ਟੀ), ਐਮ.ਕਾਮ. ਪੰਜ ਸਾਲਾਂ ਇੰਟੇਗਰੇਟਡ ਕੋਰਸ, ਬੀ.ਐਸ.ਸੀ. ਐਗਰੀਕਲਚਰ ਅਤੇ ਐਮ.ਏ. ਪੰਜਾਬੀ ਦੇ ਕੋਰਸ ਸਫ਼ਲਤਾਪੂਰਵਕ ਚੱਲ ਰਹੇ ਹਨ। ਇਸ ਕਾਲਜ ਦਾ ਕੈਂਪਸ ਖੁੱਲ੍ਹਾਡੁੱਲਾ, ਹਰਿਆਭਰਿਆ ਅਤੇ ਯੋਜਨਾਬੱਧ ਹੈ। ਕਾਲਜ ਵਿੱਚ ਹਵਾਦਾਰ ਕਲਾਸ ਰੂਮ, ਸਾਜੋ ਸਮਾਨ ਨਾਲ ਲੈਸ ਸਾਇੰਸ ਦੀਆਂ ਲੈਬਜ਼ ਜਿਵੇਂ ਫਿਜਿਕਸ ਲੈਬ, ਕੈਮਿਸਟਰੀ ਲੈਬ, ਐਗਰੀਕਲਚਰ ਲੈਬ, ਸਾਈਕੋਲੋਜੀ ਲੈਬ, ਲੈਗੂਏਜ਼ ਲੈਬ ਅਤੇ ਕੰਪਿਊਟਰ ਲੈਬ, ਖੁੱਲ੍ਹੇ ਖੇਡ ਦੇ ਮੈਦਾਨ, ਸਟੇਡੀਅਮ ਅਤੇ ਉੱਤਮ ਦਰਜੇ ਦੀ ਕੰਨਟੀਨ ਦਾ ਪ੍ਰਬੰਧ ਹੈ। ਕਾਲਜ ਦਾ ਟੀਚਿੰਗ ਸਟਾਫ਼ ਉੱਚ ਕੋਟੀ ਦੀ ਯੋਗਤਾ ਵਾਲਾ ਅਤੇ ਤਜ਼ਰਬੇਕਾਰ ਹੈ। ਇਹ ਕਾਲਜ ਇਲਾਕੇ ਦਾ ਮਾਡਲ ਕਾਲਜ ਬਣਕੇ ਵਿੱਦਿਆ ਦੇ ਨਵੇਂ ਮਿਆਰ ਸਥਾਪਤ ਕਰਨ ਲਈ ਵਚਨਬੱਧ ਹੈ।
11 ਸਤੰਬਰ 2014 ਨੂੰ ਪੰਜਾਬ ਸਰਕਾਰ ਵੱਲੋਂ ਕਾਲਜ ਨੂੰ 18 ਕਮਰਿਆਂ,3 ਲੈਬਜ਼,12 ਫੈਕਲਟੀ ਰੂਮ,ਪ੍ਰਿੰਸੀਪਲ ਰੂਮ,ਦਫ਼ਤਰ,ਬਾਥਰੂਮ ਦਾ ਨਵਾਂ ਇੰਨਫਰਾਸਟਰਕਚਰ ਪ੍ਰਦਾਨ ਕੀਤਾ ਤੇ ਜੋ ਬੀ.ਡੇ.ਏ ਬਠਿੰਡਾ ਵੱਲੋਂ ਤਿਆਰ ਕਰਕੇ 22-11-2016 ਨੂੰ ਯੂਨੀਵਰਸਿਟੀ/ਕਾਲਜ ਨੂੰ ਸੌਂਪ ਦਿੱਤਾ ਹੈ।
Courses Offered and Faculty
Dr. Baldev Singh
01655-220253
head_gkc@pbi.ac.in
Information authenticated by
Dr. Baldev Singh
Webpage managed by
University Computer Centre
Departmental website liaison officer
Dr. Gagandeep Jagdev
Last Updated on:
23-04-2025