ਕਾਲਜ ਦੀ ਸਥਾਪਨਾ ਸਾਲ 2012
ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੁਆਰਾ ਸਥਾਪਿਤ ਕੀਤੇ ਕਾਂਸਟੀਚੂਐਂਟ ਕਾਲਜ ਸਿੱਖਿਆ ਦੇ ਖੇਤਰ ਵਿਚ ਵਰਦਾਨ ਸਿੱਧ ਹੋ ਰਹੇ ਹਨ। ਇਹਨਾਂ ਕਾਲਜਾਂ ਵਿੱਚੋਂ ਹੀ ਯੂਨੀਵਰਸਿਟੀ ਕਾਲਜ ਮੀਰਾਂਪੁਰ ਜੋ ਕਿ 2012 ਵਿੱਚ ਸਥਾਪਿਤ ਹੋਇਆ।ਇਹ ਕਾਲਜ ਦਿਹਾਤੀ ਖੇਤਰ ਵਿੱਚ ਆਰਥਿਕ ਪੱਖੋਂ ਪਛੜੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਖੋਹਲਿਆ ਗਿਆ ਹੈ।ਇਸ ਇਲਾਕੇ ਦੇ ਲੋਕਾਂ ਦੀ ਇੱਛਾ ਤਹਿਤ ਵਿਦਿਆਰਥੀਆਂ ਨੂੰ ਗੁਣਾਤਮਕ ਉਚੇਰੀ ਸਿੱਖਿਆ ਪ੍ਰਦਾਨ ਹੋ ਸਕੇਗੀ।ਸ਼ੈਸਨ 2019-20 ਦੇ ਦੌਰਾਨ ਐਮ.ਕਾਮ ਦਾ ਕੋਰਸ ਸੁਰੂ ਕੀਤਾ ਗਿਆ ਅਤੇ ਐਮ.ਏ (ਸ਼ੋਸ਼ਿਆਲੋਜੀ, ਹਿਸਟਰੀ, ਰਿਲੀਜੀਅਸ ਸਟੱਡੀਜ਼), ਐਮ.ਐਸ(ਆਈ.ਟੀ) ਦੇ ਕੋਰਸਾਂ ਦੀ ਯੂਨੀਵਰਸਿਟੀ ਤੋਂ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਅੰਡਰ ਗ੍ਰੈਜੂਏਟ ਪੱਧਰ ਤੇ ਕੋਰਸ ਨਵੇਂ ਵਿਸ਼ਿਆ ਨੂੰ ਸ਼ਾਮਲ ਕੀਤਾ ਗਿਆ ਹੈ। ਉਮੀਦ ਹੈ ਕਿ ਇਸ ਕਾਲਜ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਇਸ ਸੰਸਥਾ ਦਾ ਭਰਪੂਰ ਲਾਭ ਲੈਣਗੇ ਅਤੇ ਉਚੇਰੀਆਂ ਬੁਲੰਦੀਆਂ ਹਾਸ਼ਲ ਕਰਨਗੇ।
ਪ੍ਰਿੰਸੀਪਲ/ਇੰਚਾਰਜ ਦੀ ਕਲਮ ਤੋਂ
ਪੰਜਾਬ ਸੂਬੇ ਵਿਚ ਸਥਾਪਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਦਿਆਰਥੀਆਂ ਦੇ ਭਵਿੱਖ ਨੂੰ ਰੋਸਨ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੇਂਡੂ ਖੇਤਰਾਂ ਵਿਚ ਸਿੱਖਿਆ ਮੁਹਈਆ ਕਰਵਾਉਣ ਲਈ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ ਸਥਾਪਿਤ ਕੀਤੇ ਹਨ। ਇਸੇ ਹੀ ਲੜੀ ਅਧੀਨ ਯੂਨੀਵਰਸਿਟੀ ਕਾਲਜ, ਮੀਰਾਂਪੁਰ ਦੀ ਸਥਾਪਨਾ ਪੰਜਾਬ ਸਰਕਾਰ ਦੇ ਸਹਿਯੋਗ ਨਾਲ 2012 ਵਿਚ ਕੀਤੀ ਗਈ । ਇਹ ਕਾਲਜ ਆਪਣੀ ਸਥਾਪਨਾ ਦੇ ਪਹਿਲਾ ਦਿਨ ਤੋਂ ਹੀ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਅਸੀਂ ਬੱਚਿਆਂ ਨੂੰ ਹਮੇਸ਼ਾਂ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਹਾਂ। ਆਪਣੀ ਵਿਦਿਅਕ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਦੋਂ ਵਿਦਿਆਰਥੀ ਆਪਣੀ ਅਸਲ ਜਿੰਦਗੀ ਦੇ ਸਨਮੁੱਖ ਹੁੰਦੇ ਹਨ, ਤਾਂ ਉਨ੍ਹਾਂ ਵਿਚ ਸਵੈਮਾਣ-ਸਨਮਾਨ ਨਾਲ ਅਨੇਕ ਸਮੱਸਿਆਵਾਂ ਨੂੰ ਹੌਸਲੇ ਨਾਲ ਅਤੇ ਸਫਲਤਾ ਪੂਰਵਕ ਢੰਗ ਨਾਲ ਹੱਲ ਕਰਨ ਦੇ ਯੋਗ ਬਣਾਉਦੇਂ ਹਾਂ। ਸਾਡੇ ਸਟਾਫ ਦੀਆਂ ਵਿਦਿਅਕ ਅਤੇ ਗੈਰ ਵਿਦਿਅਕ ਬਹੁਪੱਖੀ ਸਖਸ਼ੀਅਤਾਂ ਉਚ ਪੱਧਰੀ ਵਿਦਿਅਕ ਯੋਗਤਾ ਵਾਲੇ ਸਮੁੱਚੇ ਸਟਾਫ ਦੇ ਬਾਰੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਪ੍ਰਬੰਧਕੀ ਸਟਾਫ ਅਤੇ ਸਮੁੱਚੇ ਕਾਲਜ ਦੇ ਸਟਾਫ ਦੇ ਸਾਂਝੇ ਯਤਨਾਂ ਨਾਲ ਅਸੀਂ ਬੀ.ਏ, ਬੀ.ਕਾਮ, ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ.ਸੀ.ਏ., ਦੇ ਕੋਰਸ ਸਫਲਤਾ ਪੂਰਵਕ ਚਲ ਰਹੇ ਹਨ। ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਨਵੇਂ ਅਕਾਦਮਿਕ ਵਰ੍ਹੇ ਤੋਂ ਆਪਣੇ ਕਾਲਜ ਵਿਚ ਬੀ.ਏ(ਹਿੰਦੀ ਚੋਣਵਾ) ਬੀ.ਏ.(ਐਜੂਕੇਸ਼ਨ)ਅਤੇ ਹੋਰ ਵੱਖ- ਵੱਖ ਪੋਸਟ ਗ੍ਰੈਜੂਏਟ ਕੋਰਸ ਜਿਵੇ ਐਮ.ਏ. (ਹਿਸਟਰੀ, ਸੋਸ਼ਿਆਲਜੀ, ਧਰਮ ਅਧਿਐਨ ਸਾਹਿਤ,) ਐਮ.ਐਸ.ਸੀ.(ਆਈ.ਟੀ) ਸ਼ੁਰੂ ਕਰ ਰਹੇ ਹਾਂ। ਮੇਰੀ ਇੱਛਾ ਹੈ ਕਿ ਸਾਤੇ ਵਿਦਿਆਰਥੀਆਂ ਦੀ ਸਰਬਪੱਖੀ ਸਖਸ਼ੀਅਤ ਦਾ ਵਿਕਾਸ ਹੋਵੇ ਇਕ ਦਿਸ਼ਾਵੀ ਸਖਸ਼ੀਅਤ ਤੋਂ ਬਹੁਦਿਸ਼ਾਵੀ ਸਖਸ਼ੀਅਤ ਦੇ ਮਾਲਕ ਬਣ ਸਕਣ ਬਲਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਬੱਚਿਆ ਵਿੱਚ ਗਤੀਵਿਧੀਆਂ ਜਿਵੇਂ ਐਨ.ਐਸ.ਐਸ., ਸਪੋਰਟਸ, ਯੂਥ ਫੈਸਟੀਵਲ, ਖੇਡਾਂ ਆਦਿ ਲਈ ਮੌਕਾ ਮੁਹੱਈਆ ਕਰਵਾਉਣਾ ਹੈ।
ਅਸੀਂ ਆਪਣੇ ਵਿਦਿਆਰਥੀਆਂ ਨੂੰ ਨਿੱਗਰ ਸਿੱਖਿਆ ਦਾ ਵਾਤਾਵਰਣ ਪ੍ਰਦਾਨ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ। ਕਾਲਜ ਦੇ ਵੱਖ-ਵੱਖ ਵਿਭਾਗਾਂ ਵਿੱਚ ਵੱਖ-ਵੱਖ ਕਲੱਬ ਸਥਾਪਿਤ ਕੀਤੇ ਗਏ ਹਨ, ਜਿਵੇ ਰੈਡ ਰਿਬਨ ਐਸੋਸ਼ੀਏਸ਼ਨ, ਪੰਜਾਬੀ ਸਾਹਿਤ ਸਭਾ ਅਤੇ ਧਾਰਮਿਕ ਸਭਾਵਾਂ ਆਦਿ ਵਿਦਿਆਰਥੀਆਂ ਦੇ ਅੰਤਰੀਵੀ ਝੁਕਾਵਾਂ ਵੱਲ ਰੁਚਿਤ ਕਰਨ ਤੇ ਆਪਣੇ ਤਜਰਬੇ ਸਾਂਝੇ ਕਰਨ ਅਤੇ ਕਲਾਤਮਕਤਾ ਨੂੰ ਪ੍ਰਫੁਲਿਤ ਕਰਨ ਲਈ ਬਣਾਏ ਗਏ ਹਨ। ਅਸੀਂ ਆਪਣੇ ਵਿਦਿਆਰਥੀਆਂ ਤੋਂ ਆਸ ਕਰਦੇ ਹਾਂ ਕਿ ਸਾਡੇ ਵਿਦਿਆਰਥੀਆਂ ਦੇਸ਼ ਦੀ ਸੇਵਾ ਵਿਚ ਸਹੀ ਯੋਗਦਾਨ ਪਾਉਣਗੇ।
ਮੈਨੂੰ ਆਪਣੇ ਵਿਦਿਆਰਥੀਆਂ ਤੇ ਪੂਰਾ ਯਕੀਨ ਹੈ ਕਿ ਉਹ ਕਾਲਜ ਦੇ ਮਾਣ,ਸਨਮਾਨ ਨੂੰ ਬਰਕਰਾਰ ਰੱਖਣਗੇ ਅਤੇ ਇਸਨੂੰ ਹੋਰ ਬੁਲੰਦੀਆਂ ਉਪਰ ਲੈ ਕੇ ਜਾਣਗੇ।ਪੰਜਾਬ ਨੂੰ ਇਸ ਦੀਆ ਅਮੀਰ ਪਰੰਪਰਾਵਾਂ,ਸਭਿਆਚਾਰ ਅਤੇ ਵਿਰਾਸਤ ਦੇ ਤੌਰ ਤੇ ਜਾਣਿਆ ਜਾਂਦਾ ਹੈ। ਮੈਂ ਸਾਡੇ ਨੋਜਵਾਨ ਸਿਖਾਂਦਰੂਆਂ ਤੋਂ ਖੁਸ਼ ਹਾਂ ਅਤੇ ਮੈਨੂੰ ਉਨ੍ਹਾਂ ਦੇ ਸਨਮਾਨ ਜਨਕ ਅਤੇ ਚੰਗੇ ਨਾਗਰਿਕ ਹੋਣ ਤੇ ਮਾਣ ਹੈ।
ਇੰਚਾਰਜ
Incharge Message
Dear students,
Punjabi University Patiala is one of the renowned universities of India established in the state of Punjab. Punjab is an agrarian state with almost rural population. With the idea to disseminate the knowledge in the rural areas of Punjab the University has initiated University College Miranpur in the year 2012 in collaboration to the government of Punjab. Since its inception, this institution is boon to the rural students especially the girl students in getting the higher education at their door-step in this backward region of Punjab. With the hard efforts of the college teaching and administrative staff the courses of BA, B.Com, BCA, BBA, PGDCA and MCA are running to their finest. Along with the academics the students are provided with other extra co-curricular activities like NSS, Sorts Meet, Youth Activities, lectures, symposium etc for their overall development. For the betterment of the students and with the idea to keep them update about the emerging issues , different departments of the college have established different clubs as well as academic bodies like Red Ribbon Club, Commerce Society, Punjabi Literature and Language Society, Religious Studies Society, Computer Science Society(CSS) which organize lectures, rallies and other youth activities. The college has carved out niche in serving the education to the rural masses. Through this message I give my due wishes to the students for their bright future and hope that they will be nourished here to become the valuable asset for our country and make us proud.
Incharge
Syllabus
Click here to downoload syllabus
Courses Offered and Faculty
ਕਾਲਜ ਸਹੂਲਤਾ
ਪੀ.ਟੀ.ਏ.
ਕਾਲਜ ਦੇ ਸਰਬਪੱਖੀ ਵਿਕਾਸ ਅਤੇ ਰਚਨਾਤਮਕ ਕੰਮ ਲਈ, ਕਾਲਜ ਵਿੱਚ ਮਾਤਾ ਪਿਤਾ ਅਧਿਆਪਕ ਐਸੋਸੀਏਸ਼ਨ(ਪੀ.ਟੀ.ਏ.) ਦੀ ਸਥਾਪਨਾ ਕੀਤੀ ਗਈ ਹੈ। ਪੀ.ਟੀ.ਏ. ਦੇ ਜਨਰਲ ਬਾਡੀ ਦਾ ਮੈਂਬਰਾਂ ਵਿੱਚ ਵਿਦਿਆਰਥੀ,ਮਾਪਿਆ ਅਤੇ ਅਧਿਆਪਕ ਸ਼ਾਮਿਲ ਹਨ। ਪੀ.ਟੀ.ਏ. ਦਾ ਮੁਢਲਾ ਉਦੇਸ਼ ਵਿਦਿਆਰਥੀਆਂ, ਅਧਿਆਪਕਾ ਅਤੇ ਮਾਪਿਆ ਦੇ ਵਿਚਕਾਰ ਚੰਗੇ ਸੰਬੰਧਾਂ ਨੂੰ ਤੰਦਰੁਸਤ ਅਤੇ ਭਰੋਸੇਯੋਗ ਬਣਾਉਣਾ ਹੈ। ਪੀ.ਟੀ.ਏ. ਐਸਸੀਏਸ਼ਨ ਦੇ ਉਦੇਸ ਵਿਦਿਆਰਥੀਆਂ ਦੀ ਸਵੈ ਨਿਰਭਰਤਾ ਲਈ ਦਿੱਤੇ ਰੂਪ ਵਿੱਚ ਮਦਦ ਕਰਨਾ ਹੈ।
ਖੇਡਾਂ
ਖੇਡ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖਦੇ ਹੋਏ, ਕਾਲਜ ਕੈਂਪਸ ਵਿੱਚ ਵੱਖ- ਵੱਖ ਖੇਡਾਂ ਲਈ ਸਹੂਲਤਾਂ ਪ੍ਰਦਾਨ ਕਰਦਾ ਹੈ। ਕਾਲਜ ਦਾ ਖੇਤਰ ਵਧੀਆ ਢੰਗ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਹ ਖਿੱਚ ਦਾ ਕੇਦਰ ਹੈ।
ਲਾਇਬ੍ਰੇਰੀ
ਕਾਲਜ ਵਿੱਚ ਇੱਕ ਵਿਸ਼ਾਲ ਅਤੇ ਚੰਗੀ ਤਰ੍ਹਾਂ ਹਵਾਦਾਰ ਲਾਇਬ੍ਰੇਰੀ ਹੈ। ਵਧੀਆਂ ਅਤੇ ਨਵੀਆਂ ਕਿਤਾਬਾਂ, ਅਖਬਾਰਾਂ ਅਤੇ ਮੈਗਜੀਨਾਂ ਨਾਲ ਇਸ ਨੂੰ ਭਰਪੂਰ ਕਰਨ ਲਈ ਵਿਸ਼ੇਸ ਧਿਆਨ ਦਿੱਤਾ ਜਾਂਦਾ ਹੈ।
ਐਨ.ਐਸ.ਐਸ
ਕਾਲਜ ਵਿੱਚ ਐਨ.ਐਸ.ਐਸ ਵਿੰਗ ਕਈ ਸਾਲਾਂ ਤੋਂ ਸਫਲਤਾਪੂਰਵਕ ਚੱਲ ਰਿਹਾ ਹੈ। ਕਾਲਜ ਵਿੱਚ ਹੁਣ ਐਨ.ਐਸ.ਐਸ ਦੀਆ ਗਤੀਵਿਧੀਆ ਲਈ ਲੜਕਿਆਂ ਅਤੇ ਲੜਕੀਆਂ ਦੀ ਇੱਕ ਇਕਾਈ ਹੈ। ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਐਨ.ਐਸ.ਐਸ ਵਿੰਗ ਵੱਖ-ਵੱਖ ਅਤੇ ਪ੍ਰੋਗਰਾਮ ਆਯੋਜਿਤ ਕਰਦਾ ਹੈ।
Dr. Manpreet Kaur Sodhi (Incharge)
0175-2693111
universitycollegemiranpur@gmail.com
9872442494
Information authenticated by
Webpage managed by
University Computer Centre
Departmental website liaison officer
Gurleen Singh Sandhu
Last Updated on:
01/06/2023