ਕੁੱਝ ਕਾਲਜ ਬਾਰੇ....
ਯੂਨੀਵਰਸਿਟੀ ਕਾਲਜ, ਬਹਾਦਰਪੁਰ ਇਸ ਇਲਾਕੇ ਦੀ ਇਕ ਸਿਰਮੌਰ ਸੰਸਥਾ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਹਰਿਆਣੇ ਨਾਲ ਲਗਦੇ ਬਹੁਤ ਹੀ ਪੱਛੜੇ ਇਲਾਕੇ ਦੇ ਲੋਕਾਂ ਲਈ ਉੱਚ ਵਿਦਿਆ ਦੇ ਖੇਤਰ ਵਿੱਚ ਇਹ ਕਾਲਜ ਇੱਕ ਅਹਿਮ ਵਰਦਾਨ ਸਾਬਤ ਹੋਇਆ ਹੈ। ਇਹ ਇਲਾਕਾ ਜਿੱਥੇ ਇੱਕ ਪਾਸੇ ਆਰਥਿਕ ਅਤੇ ਵਿਦਿਅਕ ਪੱਖੋਂ ਪੱਛੜਿਆ ਹੋਇਆ ਹੈ, ਉੱਥੇ ਦੂਜੇ ਪਾਸੇ ਇਸਦਾ ਇਕ ਆਪਣਾ ਗੌਰਵਮਈ ਪਿਛੋਕੜ ਹੈ। ਇਸ ਧਰਤੀ ਤੇ ਸਹੀਦ ਨੰਦ ਸਿੰਘ ਵਿਕਟੋਰੀਆ ਵਰਗੇ ਵਿਲੱਖਣ ਸਖ਼ਸ਼ ਪੈਦਾ ਹੋਏ ਹਨ, ਜਿਨ੍ਹਾਂ ਨੂੰ ਫੌਜ ਦੇ ਮਹਾਨ ਜਰਨੈਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਇਸ ਇਲਾਕੇ ਦੀ ਧਰਤੀ ਨੇ ਮਹਾਨ ਰਾਜਨੀਤਕ ਆਗੂ, ਸਿੱਖ ਵਿਦਵਾਨ ਅਤੇ ਚਿੰਤਕ, ਉੱਚ ਕੋਟੀ ਦੇ ਕਾਨੂੰਨਦਾਨ, ਕੁਸ਼ਲ ਪ੍ਰਬੰਧਕ, ਗੀਤਕਾਰ/ਗਾਇਕ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ।
ਯੂਨੀਵਰਸਿਟੀ ਦਾ ਇਹ ਕਾਲਜ ਪਿੰਡ ਬਹਾਦਰਪੁਰ ਦੀ ਫਿਰਨੀ, ਡਸਕਾ ਰੋਡ ਤੇ ਸ਼ੋਰ ਸ਼ਰਾਬੇ ਤੋਂ ਦੂਰ, ਇੱਥੋਂ ਦੇ ਪਿੰਡ ਦੇ ਰਾਮਬਾਗ ਦੇ ਨਜ਼ਦੀਕ ਸਥਿਤ ਹੈ। ਵਿਦਿਅਕ ਤੌਰ ਤੇ ਪੱਛੜੇ ਪੇਂਡੂ ਖੇਤਰ ਨੂੰ ਸਸਤੀ ਉੱਚ ਵਿਦਿਆ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਹ ਕਾਲਜ ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਂਝੇ ਉੱਦਮ ਨਾਲ ਸਾਲ 2017 ਵਿੱਚ ਸਥਾਪਿਤ ਕੀਤਾ ਗਿਆ। ਇਸਦਾ ਸਮੁੱਚਾ ਪ੍ਰਬੰਧ ਅਤੇ ਕੰਟਰੋਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਧੀਨ ਚੱਲ ਰਿਹਾ ਹੈ। ਇਲਾਕੇ ਦੀ ਲੋੜ ਅਤੇ ਵਰਤਮਾਨ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕਾਲਜ ਵਿੱਚ ਬੀ.ਏ. ਅਤੇ ਬੀ.ਕਾਮ. ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਇਸ ਕਾਲਜ ਵਿੱਚ ਉੱਚ ਯੋਗਤਾ ਪ੍ਰਾਪਤ ਸਟਾਫ ਦਾ ਇੰਤਜ਼ਾਮ ਕਰਕੇ ਪੰਜਾਬੀ ਯੂਨੀਵਰਸਿਟੀ ਨੇ ਇਸ ਇਲਾਕੇ ਦੇ ਵਿਦਿਅਕ ਪੱਛੜੇਪਣ ਨੂੰ ਦੂਰ ਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਸਬੂਤ ਦਿੱਤਾ ਹੈ।
ਹਰਿਆਣਾ ਦੇ ਬਾਰਡਰ ਦੇ ਨਾਲ ਲਗਦੇ ਹੋਣ ਕਰਕੇ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਵੀ ਬਹੁਤ ਸਾਰੇ ਬੱਚੇ ਇਸ ਸੰਸਥਾ ਤੋਂ ਸਸਤੀ ਵਿਦਿਆ ਦੀ ਸਹੂਲਤ ਦਾ ਲਾਭ ਉਠਾਉਂਦੇ ਹਨ। ਅਸਲ ਵਿੱਚ ਮਾਨਸਾ ਜ਼ਿਲ੍ਹੇ ਦੇ ਬਰੇਟਾ-ਬਹਾਦਰਪੁਰ ਅਤੇ ਲਹਿਰਾ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਪੰਜਾਬੀ ਯੂਨੀਵਰਸਿਟੀ ਦੁਆਰਾ ਸੰਚਾਲਤ ਇਹ ਇਕੋ-ਇੱਕ ਸੰਸਥਾ ਹੈ, ਜਿੱਥੇ ਲੋਕ ਸਸਤੀ ਵਿਦਿਆ ਦੀ ਪ੍ਰਾਪਤੀ ਕਰ ਸਕਦੇ ਹਨ। ਵਿਦਿਆ ਦੇ ਨਾਲ-ਨਾਲ ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਸਖ਼ਸ਼ੀਅਤ ਦੇ ਸਮੁੱਚੇ ਵਿਕਾਸ ਦੇ ਉੱਦੇਸ਼ ਨਾਲ ਐਨ.ਐਸ.ਐਸ., ਖੇਡਾਂ, ਯੁਵਕ ਸਰਗਰਮੀਆਂ, ਰੈੱਡ ਕਰਾਸ ਆਦਿ ਸਹਿਵਿਦਿਅਕ ਗਤੀਵਿਧੀਆਂ ਦਾ ਪ੍ਰਬੰਧ ਹੈ। ਇਸ ਕਾਲਜ ਦੇ ਵਿਦਿਆਰਥੀਆਂ ਨੇ ਅਕਾਦਮਿਕ, ਖੇਡਾਂ ਅਤੇ ਹੋਰ ਯੁਵਕ ਸਰਗਰਮੀਆਂ ਦੇ ਖੇਤਰ ਵਿੱਚ ਬਹੁਤ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ ।
ਪ੍ਰਿੰਸੀਪਲ/ਇੰਚਾਰਜ ਦਾ ਸੰਦੇਸ਼
ਯੂਨੀਵਰਸਿਟੀ ਕਾਲਜ,ਬਹਾਦਰਪੁਰ(ਮਾਨਸਾ)
2017 ਵਿੱਚ ਸ਼ੁਰੂ ਹੋਇਆ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਦਾ ਕਾਂਸਟੀਚੁਐਂਟ ਕਾਲਜ ਹੈ।ਇਸ ਕਾਲਜ ਵਿੱਚ ਬੀ.ਏ, ਬੀ.ਕਾਮ,ਬੀ.ਸੀ.ਏ.,ਬੀ.ਐਸ.ਸੀ.(ਨਾਨ ਮੈਡੀਕਲ), ਬੀ.ਲਿਬ,ਐਮ.ਏ.(ਪੰਜਾਬੀ),ਐਮ. ਏ.(ਇੰਗਲਿਸ਼),ਐਮ.ਕਾਮ,ਐਮ.ਐਸ.ਸੀ(ਆਈ.ਟੀ),ਪੀ.ਜੀ.ਡੀ.ਸੀ.ਏ.,ਡਿਪਲੋਮਾ ਇਨ ਕੰਪਿਊਟਰ ਹਾਰਡ ਵੇਅਰਿੰਗ,ਸਰਟੀਫਿਕੇਟ ਕੋਰਸ ਇਨ ਕੰਪਿਊਟਰ ਐਪਲੀਕੇਸ਼ਨ ਆਦਿ ਕੋਰਸ ਸ਼ੁਰੂ ਹੋ ਚੁੱਕੇ ਹਨ।ਇਹ ਕਾਲਜ ਬਹਾਦਰਪੁਰ/ਬਰੇਟਾ ਤੋਂ ਇਲਾਵਾ ਇਲਾਕੇ ਦੇ 30 ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਰਿਹਾ ਹੈl ਸਿੱਖਿਆ ਤੋਂ ਇਲਾਵਾ ਇਹ ਕਾਲਜ ਯੁਵਕ ਸਰਗਰਮੀਆਂ ,ਖੇਡਾਂ ਅਤੇ ਐਨ.ਐਸ.ਐਸ. ਦੇ ਖੇਤਰ ਵਿੱਚ ਖ਼ਾਸ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ।ਇਹ ਕਾਲਜ ਜਿੱਥੇ ਐਸ.ਸੀ. ਵਿਦਿਆਰਥੀਆਂ ਨੂੰ ਬਹੁਤ ਹੀ ਘੱਟ ਖਰਚੇ ਉੱਤੇ ਸਿੱਖਿਆ ਦੇ ਰਿਹਾ ਹੈ।ਉੱਥੇ ਜਨਰਲ ਅਤੇ ਬੀ. ਸੀ. ਵਰਗ ਦੇ ਵਿਦਿਆਰਥੀਆਂ ਲਈ ਵੀ ਬਹੁਤ ਘੱਟ ਫੀਸਾਂ ਉੱਪਰ ਉੱਚ ਮਿਆਰੀ ਸਿੱਖਿਆ ਦੇ ਰਿਹਾ ਹੈ।ਇਸ ਕਾਲਜ ਵਿੱਚ ਜਿੱਥੇ ਉੱਚ-ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ।ਉੱਥੇ ਡਿਸਿਪਲਨ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ।ਇਸੇ ਕਾਰਨ ਇਸ ਕਾਲਜ ਵਿੱਚ 60% ਤੋਂ ਉੱਪਰ ਲੜਕੀਆਂ ਸਿੱਖਿਆ ਹਾਸਲ ਕਰ ਰਹੀਆਂ ਹਨl ਮੈਂ ਉਮੀਦ ਕਰਦਾ ਹਾਂ ਕਿ ਇਸ ਇਲਾਕੇ ਦੇ ਵਿਦਿਆਰਥੀ ਕਾਲਜ ਵਿੱਚ ਦਾਖਲ ਹੋ ਕੇ ਜਿੱਥੇ ਮਿਆਰੀ ਸਿੱਖਿਆ ਹਾਸਲ ਕਰਨਗੇ, ਉੱਥੇ ਯੁਵਕ ਸਰਗਰਮੀਆਂ,ਖੇਡਾਂ ਦੇ ਖੇਤਰ ਵਿੱਚ ਵੀ ਵਿਸ਼ੇਸ਼ ਮੱਲਾਂ ਮਾਰਨਗੇ।ਮੈਂ ਇਲਾਕੇ ਦੇ ਸਾਰੇ ਹੀ ਪਿੰਡਾਂ ਦੇ ਸਰਪੰਚਾਂ, ਵਿਦਿਆਰਥੀਆਂ ਦਾ ਸਵਾਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਕਾਲਜ ਨੂੰ ਆਪਣਾ ਕਾਲਜ ਸਮਝੋਗੇ ਅਤੇ ਵੱਧ ਤੋਂ ਵੱਧ ਵਿਦਿਆਰਥੀ ਨੂੰ ਯੂਨੀਵਰਸਿਟੀ ਕਾਲਜ,ਬਹਾਦਰਪੁਰ(ਮਾਨਸਾ) ਵਿਖੇ ਦਾਖਲਾ ਲੈਣ ਲਈ ਪ੍ਰੇਰਿਤ ਕਰੇਗੋ। ਧੰਨਵਾਦ
ਡਾ. ਬਲਦੇਵ ਸਿੰਘ
ਪ੍ਰਿੰਸੀਪਲ/ਇੰਚਾਰਜ
Syllabus
Click here to downoload syllabus
Courses Offered and Faculty
Dr. Gurpreet Singh Harika (Incharge)
98885-63517
pucbahadarpur77@gmail.com
9463051133
Information authenticated by
Dr. Gurpreet Singh Harika (Incharge)
Webpage managed by
University Computer Centre
Departmental website liaison officer
Arshdeep Brar
Last Updated on:
18-05-2024