Significant Achievements
- The department has the distinction of maintaining high academic standards. That is why, although, there has been a massification of teacher education in recent years with the establishment of a large number of educational colleges in private sector, yet this department is a preferred choice of meritorious students for B.Ed. course in the region.
- The students of the department have exhibited their academic acumen by scoring very good marks and getting positions in the university examinations.
- Most of the students of this department after completing their B.Ed. course have been appointed as teachers in the government and private schools of the state.
- The teaching faculty of the department has been engaged in evolving new and innovative techniques of teaching.
- Apart from teaching, the faculty of the department is also engaged in research work. Five faculty members of the department are Ph.D. holders and are guiding research work at the doctorate level. Three faculty members are pursuing their Ph.Ds.
- All the faculty members of the Department participate in the national and international seminars as resource persons and share their research work.
- The Department has organised national level seminars on emerging issues in the field of education such as Education in the Era of Globalisation, Right to Education, Emerging Policy Regime in Indian Higher Education, Education for Sustainable Development, Education and Politics etc.
- A book entitled “Emerging Policy Regime in Indian Higher Education: Ensuing Issues and Concerns” based on the selected papers presented in the National Seminar on ‘Emerging Policy Regime in Indian Higher Education’ edited by Dr. Kamaljeet Singh and Dr. Surjit Singh Puar has been published by the Department.
ਮਹੱਤਵਪੂਰਣ ਪ੍ਰਾਪਤੀਆਂ
- ਉੱਚੇ ਅਕਾਦਮਿਕ ਮਿਆਰਾਂ ਨੂੰ ਕਾਇਮ ਰੱਖਣਾ ਇਸ ਵਿਭਾਗ ਦੀ ਵਿਸ਼ੇਸ਼ਤਾ ਰਹੀ ਹੈ। ਇਹੀ ਕਾਰਣ ਹੈ ਕਿ ਪਿਛਲੇ ਸਮੇਂ ਦੌਰਾਨ ਅਧਿਆਪਕ ਸਿੱਖਿਆ ਪ੍ਰਦਾਨ ਕਰਨ ਵਾਲੇ ਕਾਲਜਾਂ ਦੇ ਵੱਡੀ ਗਿਣਤੀ ‘ਚ ਖੁਲ੍ਹਣ ਦੇ ਬਾਵਜੂਦ ਵੀ ਇਹ ਵਿਭਾਗ ਇਸ ਖਿੱਤੇ ਦੇ ਚੰਗੀ ਮੈਰਿਟ ਵਿਦਿਆਰਥੀਆਂ ਦੀ ਦਾਖਲੇ ਲਈ ਪਹਿਲੀ ਤਰਜੀਹ ਰਿਹਾ ਹੈ ।
- ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ‘ਚ ਚੰਗੇ ਅੰਕ ਅਤੇ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਕੇ ਆਪਣੀ ਅਕਾਦਮਿਕ ਸਮਰੱਥਾ ਦਾ ਨਿਰੰਤਰ ਮੁਜ਼ਾਹਰਾ ਕੀਤਾ ਹੈ ।
- ਇਸ ਵਿਭਾਗ ਤੋਂ ਬੀ.ਐਡੱ. ਕੋਰਸ ਮੁਕੰਮਲ ਕਰਨ ਉਪਰੰਤ ਜ਼ਿਆਦਾਤਰ ਵਿਦਿਆਰਥੀ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ‘ਚ ਆਪਣੀਆਂ ਸੇਵਾਂਵਾਂ ਪ੍ਰਦਾਨ ਕਰ ਰਹੇ ਹਨ।
- ਇਸ ਵਿਭਾਗ ਦੇ ਅਧਿਆਪਕ ਅਧਿਆਪਨ ਦੀਆਂ ਨਵੀਆਂ ਅਤੇ ਬੇਹਤਰ ਤਕਨੀਕਾਂ ਵਿਕਸਿਤ ਕਰਨ ਦੀ ਦਿਸ਼ਾ ‘ਚ ਕਾਰਜਸ਼ੀਲ ਹਨ।
- ਅਧਿਆਪਨ ਤੋਂ ਇਲਾਵਾ, ਇਸ ਵਿਭਾਗ ਦੇ ਅਧਿਆਪਕ ਖੋਜ ਕਾਰਜਾਂ ਨੂੰ ਵੀ ਸਮਰਪਿਤ ਹਨ। ਵਿਭਾਗ ਦੇ ਪੰਜ ਅਧਿਆਪਕ ਪੀ.ਐਚ.ਡੀ. ਹਨ ਅਤੇ ਉਹ ਡਾਕਟਰੇਟ ਪੱਧਰ ਦੇ ਖੋਜ ਕਾਰਜ ਦੀ ਅਗਵਾਈ ਕਰ ਰਹੇ ਹਨ। ਵਿਭਾਗ ਦੇ ਤਿੰਨ ਅਧਿਆਪਕ ਪੀ.ਐਚ.ਡੀ ਦੇ ਖੋਜ ਕਾਰਜ ਕਰ ਰਹੇ ਹਨ।
- ਵਿਭਾਗ ਦੇ ਸਮੂਹ ਅਧਿਆਪਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸੈਮੀਨਾਰਾਂ/ਕਾਨਫਰੰਸਾਂ ‘ਚ ਸ਼ਿਰਕਤ ਕਰਦੇ ਹਨ ਅਤੇ ਆਪਣੇ ਖੋਜ ਕਾਰਜ ਨੂੰ ਸਾਂਝਾ ਕਰਦੇ ਹਨ।
- ਪਿਛਲੇ ਸਮੇਂ ਦੌਰਾਨ ਵਿਭਾਗ ਵਲੋਂ ਸਿੱਖਿਆ ਦੇ ਖੇਤਰ ‘ਚ ਉਭਰ ਰਹੇ ਮੁੱਦਿਆਂ ਜਿਵੇਂ ਕਿ ਵਿਸ਼ਵੀਕਰਨ ਦੇ ਦੌਰ ‘ਚ ਸਿੱਖਿਆ, ਸਿੱਖਿਆ ਦਾ ਅਧਿਕਾਰ, ਭਾਰਤੀ ਉਚੇਰੀ ਸਿੱਖਿਆ ‘ਚ ਉਭਰ ਰਿਹਾ ਨੀਤੀ ਪ੍ਰਬੰਧ, ਨਿਰੰਤਰ ਵਿਕਾਸ ਲਈ ਸਿੱਖਿਆ, ਸਿੱਖਿਆ ਤੇ ਰਾਜਨੀਤੀ ਆਦਿ ਵਿਸ਼ਿਆਂ ਤੇ ਰਾਸ਼ਟਰੀ ਪੱਧਰ ਦੇ ਸੈਮੀਨਾਰਾਂ ਦਾ ਆਯੋਜਿਨ ਕੀਤਾ ਗਿਆ ਹੈ।
- ਵਿਭਾਗ ਵਲੋਂ ਇਸਦੇ ਅਧਿਆਪਕਾਂ ਡਾ. ਕਮਲਜੀਤ ਸਿੰਘ ਅਤੇ ਡਾ. ਸੁਰਜੀਤ ਸਿੰਘ ਪੁਆਰ ਦੁਆਰਾ ਸੰਪਾਦਤ ਪੁਸਤਕ “ਇੰਮਰਜਿੰਗ ਪਾਲਿਸੀ ਰੀਜੀਮ ਇਨ ਇੰਡੀਅਨ ਹਾਇਰ ਐਜੂਕੇਸ਼ਨ: ਇਨਸੁਇੰਗ ਇਸ਼ੂਜ਼ ਐਂਡ ਕੰਨਸਰਨਜ਼” ਦਾ ਪ੍ਰਕਾਸ਼ਨ ਕੀਤਾ ਗਿਆ ਹੈ।
Sr. No. | Title of the Research Project | Sponsoring Agency | Name of the Principal Investigator (s) |
| Community Response towards Right to Education Act 2009 and Challenges of its Implementation | U.G.C | Dr. Raminder Singh | |
Infrastructure Facilities
The Department has the requisite infrastructural facilities as per the norms and standards set by National Council for Teacher Education. The Department has four well-equipped classrooms. Besides, it has well-equipped Resource Rooms for Educational Psychology, Educational Technology and ICT, Physical Education, Mathematics and Science, Art and Craft.
The departmental library has a collection of about 6250 books on different fields of the discipline of education. The library subscribes 6 journals, 2 magazines and three newspapers. A Book Bank is also working in the department. Here books are made available to the needy students and are issued to them for the whole semester.
ਬੁਨਿਆਦੀ ਢਾਂਚੇ ਦੀਆਂ ਸਹੂਲਤਾਂ
ਵਿਭਾਗ ਕੋਲ ਅਧਿਆਪਕਾਂ ਦੀ ਕੌਮੀ ਕੌਂਸਲ ਦੁਆਰਾ ਨਿਰਧਾਰਤ ਨਿਯਮਾਂ ਅਤੇ ਮਾਪਦੰਡਾਂ ਅਨੁਸਾਰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਹਨ। ਵਿਭਾਗ ਕੋਲ ਚਾਰ ਚੰਗੀ ਤਰ੍ਹਾਂ ਨਾਲ ਲੈਸ ਕਲਾਸਰੂਮ ਹਨ। ਇਸ ਤੋਂ ਇਲਾਵਾ, ਇਸ ਵਿੱਚ ਵਿਦਿਅਕ ਮਨੋਵਿਗਿਆਨ, ਵਿਦਿਅਕ ਟੈਕਨਾਲੌਜੀ ਅਤੇ ਆਈ.ਸੀ.ਟੀ., ਸਰੀਰਕ ਸਿੱਖਿਆ, ਗਣਿਤ ਅਤੇ ਵਿਗਿਆਨ, ਕਲਾ ਅਤੇ ਕਰਾਫਟ ਲਈ ਸਰੋਤ ਕਮਰੇ ਹਨ। ਵਿਭਾਗੀ ਲਾਇਬ੍ਰੇਰੀ ਵਿੱਚ ਸਿੱਖਿਆ ਦੇ ਅਨੁਸ਼ਾਸ਼ਨ ਦੇ ਵੱਖ ਵੱਖ ਖੇਤਰਾਂ ਉੱਤੇ ਲਗਭਗ 6250 ਪੁਸਤਕਾਂ ਦਾ ਸੰਗ੍ਰਹਿ ਹੈ। ਲਾਇਬ੍ਰੇਰੀ ਵਿੱਚ 6 ਰਸਾਲੇ,2 ਮੈਗਜ਼ੀਨ ਅਤੇ ਤਿੰਨ ਅਖ਼ਬਾਰਾਂ ਰੋਜ਼ਾਨਾ ਆਉਂਦੀਆਂ ਹਨ। ਇੱਕ ਬੁੱਕ ਬੈਂਕ ਵੀ ਵਿਭਾਗ ਵਿੱਚ ਕੰਮ ਕਰ ਰਿਹਾ ਹੈ। ਇੱਥੇ ਕਿਤਾਬਾਂ ਲੋੜਵੰਦ ਵਿਦਿਆਰਥੀਆਂ ਨੂੰ ਉਪਲੱਬਧ ਕਰਵਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਪੂਰੇ ਸਮੈਸਟਰ ਲਈ ਜ਼ਾਰੀ ਕੀਤੀਆਂ ਜਾਂਦੀਆਂ ਹਨ।
Alumni Association
Department of Education at Punjabi University Regional Centre, Bathinda was established in June, 2001. Since its inception, a large number of students have obtained their B.Ed. and M.Ed. degrees from this department. It is matter of pride for the department that most of its pass-outs have been appointed as teachers and teacher educators in government and private institutions. Besides, a considerable number of these students have opted for further education.
It has been felt that in order to keep in touch with the old students and to maintain a sense of belongingness to the department among them, an Alumni Association of the Department need to be formed. The department has gathered the required information about the old students and has prepared their session-wise lists. It is in the process of forming Alumni Association in the near future.
ਅਲੂਮਨੀ ਐਸੋਸੀਏਸ਼ਨ
ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਬਠਿੰਡਾ ਵਿਖੇ ਸਿੱਖਿਆ ਵਿਭਾਗ ਦੀ ਸਥਾਪਨਾ ਜੂਨ, 2001 ਵਿੱਚ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਤੋਂ ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਬੀ.ਐਡ. ਅਤੇ ਐਮ.ਐਡ. ਦੀਆਂ ਡਿਗਰੀਆਂ ਇਸ ਵਿਭਾਗ ਤੋਂ ਪ੍ਰਾਪਤ ਕੀਤੀਆਂ ਹਨ। ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਦੇ ਬਹੁਤੇ ਪਾਸ-ਆਉਟ ਵਿਦਿਆਰਥੀ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਅਧਿਆਪਕ ਅਤੇ ਅਧਿਆਪਕ ਸਿੱਖਿਅਕ ਵਜੋਂ ਨਿਯੁਕਤੀ ਹਾਸਿਲ ਕਰ ਗਏ ਹਨ। ਇਸ ਤੋਂ ਇਲਾਵਾ, ਇਨ੍ਹਾਂ ਵਿਦਿਆਰਥੀਆਂ ਦੀ ਕਾਫ਼ੀ ਗਿਣਤੀ ਨੇ ਅੱਗੇ ਦੀ ਪੜ੍ਹਾਈ ਦੀ ਚੋਣ ਕੀਤੀ ਹੈ। ਇਹ ਮਹਿਸੂਸ ਕੀਤਾ ਗਿਆ ਹੈ ਕਿ ਪੁਰਾਣੇ ਵਿਦਿਆਰਥੀਆਂ ਨਾਲ ਸੰਪਰਕ ਅਤੇ ਉਨ੍ਹਾਂ ਵਿਚਕਾਰ ਵਿਭਾਗ ਨਾਲ ਆਪਣੀ ਸਾਂਝ ਦੀ ਭਾਵਨਾ ਬਣਾਈ ਰੱਖਣ ਲਈ, ਵਿਭਾਗ ਦੀ ਇੱਕ ਐਲੂਮਨੀ ਐਸੋਸੀਏਸ਼ਨ ਬਣਾਉਣ ਦੀ ਜ਼ਰੂਰਤ ਹੈ। ਵਿਭਾਗ ਨੇ ਆਪਣੇ ਪੁਰਾਣੇ ਵਿਦਿਆਰਥੀਆਂ ਬਾਰੇ ਲੋੜੀਂਦੀ ਜਾਣਕਾਰੀ ਇਕੱਠੀ ਕੀਤੀ ਹੈ ਅਤੇ ਉਨ੍ਹਾਂ ਦੀ ਸੈਸ਼ਨ-ਅਨੁਸਾਰ ਸੂਚੀ ਵੀ ਤਿਆਰ ਕਰ ਲਈ ਹੈ। ਇਹ ਨੇੜੇ ਭਵਿੱਖ ਵਿੱਚ ਅਲੂਮਨੀ ਐਸੋਸੀਏਸ਼ਨ ਬਣਾਉਣ ਦੀ ਪ੍ਰਕਿਰਿਆ ਜ਼ਾਰੀ ਹੈ।