ਵਧੇਰੇ ਜਾਣਕਾਰੀ ਲਈ ਫਾਈਲ ਡਾਊਨਲੋਡ ਕਰੋ
ਸਰਟੀਫਿਕੇਟ ਦਾ ਪਾਠਕ੍ਰਮ ਡਾਊਨਲੋਡ ਕਰੋ
ਕੋਰਸ ਦੀ ਰਜਿਸਟਰੇਸ਼ਨ ਫੀਸ ਆਨ-ਲਾਈਨ ਭਰੋ
ਆਨ-ਲਾਈਨ ਰਜਿਸਟਰੇਸ਼ਨ ਫਾਰਮ ਭਰੋ
ਕੇਂਦਰ ਦੀ ਸਥਾਪਨਾ
ਮਾਨਯੋਗ ਵਾਈਸ-ਚਾਂਸਲਰ ਦੀ ਅਗਵਾਈ ਹੇਠ ਇਸ ਕੇਂਦਰ ਦੀ ਸ਼ੁਰੂਆਤ 27 ਜੁਲਾਈ 2010 ਨੂੰ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿਚ ਇਕ ਛੋਟੇ ਜਿਹੇ ਸੈੱਲ ਤੋਂ ਕੀਤੀ ਗਈ ਜਿਸ ਦਾ ਮੰਤਵ ਪੰਜਾਬੀ ਵਿਚ ਕੰਪਿਊਟਰ ਅਤੇ ਸਮਾਰਟ ਫ਼ੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਤਕਨੀਕੀ ਮਦਦ ਦੇਣਾ ਸੀ। ਜਲਦੀ ਹੀ ਪੰਜਾਬੀ ਵਰਤੋਂਕਾਰਾਂ ਦੀ ਇਕ ਵੱਡੀ ਗਿਣਤੀ ਕੇਂਦਰ ਨਾਲ ਜੁੜ ਗਈ। ਲੋਕਾਂ ਦੀ ਮੰਗ ਨੂੰ ਦੇਖਦਿਆਂ ਇਸ ਸੈੱਲ (ਪੰਜਾਬੀ ਕੰਪਿਊਟਰ ਅਤੇ ਸਹਾਇਤਾ ਕੇਂਦਰ) ਨੂੰ ਕੇਂਦਰ ਦਾ ਰੂਪ ਦੇ ਕੇ ਇਸ ਦਾ ਨਾਮ 'ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ' ਰੱਖਿਆ ਗਿਆ।
ਉਸ ਸਮੇਂ ਕੰਪਿਊਟਰ ਅਤੇ ਸਮਾਰਟ ਫੋਨਾਂ ‘ਤੇ ਮਿਆਰੀ ਪੰਜਾਬੀ ਫੌਂਟਾਂ ਵਿਚ ਟਾਈਪ ਕਰਨ ਅਤੇ ਪੰਜਾਬੀ ਸਾਫ਼ਟਵੇਅਰਾਂ ਦੀ ਸੁਖਾਲੀ ਵਰਤੋਂ ਦਾ ਮਸਲਾ ਕਾਫ਼ੀ ਗੰਭੀਰ ਸੀ। ਉਦੋਂ ਹਾਲਾਂ ਸਮਾਰਟ (ਐਂਡਰਾਇਡ) ਫੋਨਾਂ ਵਿਚ ਕੰਪਨੀਆਂ ਨੇ ਪੰਜਾਬੀ ਫੌਂਟਾਂ ਦੀ ਸਹੂਲਤ ਨਹੀਂ ਦਿੱਤੀ ਸੀ। ਕੇਂਦਰ ਨੇ ਮੋਬਾਈਲ ਫ਼ੋਨ ਰੂਟਿੰਗ ਰਾਹੀਂ ਸਮਾਰਟ ਫੋਨਾਂ ਨੂੰ ਪੰਜਾਬੀ ਗੁਰਮੁਖੀ ਵਿਚ ਵਰਤੋਂ ਦੇ ਯੋਗ ਬਣਾਉਣ ਦਾ ਅਭਿਆਨ ਸ਼ੁਰੂ ਕੀਤਾ।
ਪੰਜਾਬੀ ਵਰਤੋਂਕਾਰਾਂ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦਿਆਂ ਕੇਂਦਰ ਵਿਖੇ ਥੋੜ੍ਹੇ ਸਮੇਂ ਦੇ ਕਰੈਸ਼ ਕੋਰਸ ਅਤੇ ਵਰਕਸ਼ਾਪਾਂ ਸ਼ੁਰੂ ਕੀਤੀਆਂ ਗਈਆਂ। ਇਨ੍ਹਾਂ ਸਿਖਲਾਈ ਕੋਰਸਾਂ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ਯੂਨੀਵਰਸਿਟੀ ਨੇ ‘ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ’ ਸਬੰਧੀ ਸੱਤ ਰੋਜ਼ਾ ਵਰਕਸ਼ਾਪਾਂ ਨੂੰ ਪੰਜਾਬੀ ਭਾਸ਼ਾ ਵਿਚ ਥੀਸਿਸ ਲਿਖਣ ਵਾਲੇ ਖੋਜਾਰਥੀਆਂ ਲਈ ਲਾਜ਼ਮੀ ਕਰ ਦਿੱਤਾ। ਇਨ੍ਹਾਂ ਵਰਕਸ਼ਾਪਾਂ ਨੂੰ ਅਧਿਆਪਕਾਂ, ਬਾਕੀ ਖੋਜਾਰਥੀਆਂ, ਪੱਤਰਕਾਰਾਂ, ਲੇਖਕਾਂ ਆਦਿ ਲਈ ਵੀ ਦਾਖ਼ਲੇ ਦਾ ਰਾਹ ਖੋਲ੍ਹ ਦਿੱਤਾ ਗਿਆ। ਕੇਂਦਰ ਵੱਲੋਂ ਸਮੇਂ-ਸਮੇਂ ‘ਤੇ ਕਈ ਤਕਨੀਕੀ ਹੁਨਰ ਨਿਖਾਰ ਪ੍ਰੋਗਰਾਮ/ਕਰੈਸ਼ ਕੋਰਸ ਸ਼ੁਰੂ ਕੀਤੇ ਗਏ ਜਿਨ੍ਹਾਂ ਦਾ ਪੰਜਾਬੀ ਵਰਤੋਂਕਾਰ ਪੂਰਾ ਲਾਹਾ ਲੈ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਲਈ ਲਗਾਈ 120 ਘੰਟਿਆਂ ਦੇ ਕੰਪਿਊਟਰ ਕੋਰਸ ਦੀ ਸ਼ਰਤ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਵੱਲੋਂ ‘ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ’ ਸ਼ੁਰੂ ਕੀਤਾ ਗਿਆ। ਇਸ ਰੁਜ਼ਗਾਰ ਮੁਖੀ ਕੋਰਸ ਨੂੰ ਸਫਲਤਾਪੂਰਵਕ ਪੂਰਾ ਕਰ ਚੁੱਕੇ ਵਿਦਿਆਰਥੀ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਸਵੈ-ਰੁਜ਼ਗਾਰ ਦੇ ਖੇਤਰ ਵਿਚ ਵੀ ਕਾਮਯਾਬ ਹੋ ਰਹੇ ਹਨ।
ਕੋਰਸ ਤੇ ਪਾਠਕ੍ਰਮ (Course and Syllabus)
ਲੜੀ ਨੰ | ਕੋਰਸ | ਸੀਟਾਂ | ਗਿਣਤੀ/ਕੋਰਸ ਆਵ੍ਰਿਤੀ | ਯੋਗਤਾ | ਦਾਖਲਾ ਪ੍ਰਕਿਰਿਆ |
1 | ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (CCPC) (120 ਘੰਟਿਆਂ ਦਾ ਤਿਮਾਹੀ ਕੋਰਸ) | 20 | ਸਾਲ ਵਿਚ ਇਕ ਵਾਰ ਅਗਸਤ ਤੋਂ ਅਕਤੂਬਰ (ਸਿਲੇਬਸ ਡਾਊਨਲੋਡ ਕਰਨ ਲਈ ਕਲਿਕ ਕਰੋ ..) | ਮਾਨਤਾ ਪ੍ਰਾਪਤ ਬੋਰਡ ਤੋਂ ਪੰਜਾਬੀ ਵਿਸ਼ੇ ਸਹਿਤ ਮੈਟ੍ਰਿਕ ਪਾਸ | ਮੈਰਿਟ ਦੇ ਆਧਾਰ ‘ਤੇ ‘ਕੇਂਦਰੀ ਦਾਖਲਾ ਸੈੱਲ ਵੱਲੋਂ’ |
ਇਨ੍ਹਾਂ ਦੋਹਾਂ ਕੋਰਸਾਂ ਲਈ ਹਦਾਇਤ ਸਮੱਗਰੀ, ਅਧਿਆਪਨ ਅਤੇ ਇਮਤਿਹਾਨ ਦਾ ਮਾਧਿਅਮ ਕੇਵਲ ਪੰਜਾਬੀ ਗੁਰਮੁਖੀ ਹੋਵੇਗਾ
ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ
ਮੰਤਵ (Objective):
ਇਹ ਕੋਰਸ ਕੰਪਿਊਟਰ ਦੇ ਖੇਤਰ ਵਿਚ ਨੌਕਰੀਆਂ/ਰੁਜ਼ਗਾਰ ਹਾਸਲ ਕਰਨ, ਤਕਨੀਕੀ ਹੁਨਰ ਦੇ ਵਿਕਾਸ/ਨਿਖਾਰ ਅਤੇ ਰੋਜ਼ਾਨਾ ਜ਼ਿੰਦਗੀ ਦੇ ਕੰਪਿਊਟਰ ਗਿਆਨ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ, ਜੋ ਸਰਕਾਰੀ ਨੌਕਰੀਆਂ ਲਈ ਮੰਗੇ ਜਾਂਦੇ ਪ੍ਰਮਾਣ-ਪੱਤਰ ਦੀ ਸ਼ਰਤ ਪੂਰੀ ਕਰਦਾ ਹੈ।
ਇਹ ਕੋਰਸ ਕੰਪਿਊਟਰ ਤੇ ਇੰਟਰਨੈੱਟ ਦੇ ਆਮ ਗਿਆਨ ਤੋਂ ਲੈ ਕੇ ਪੰਜਾਬੀ ਟਾਈਪਿੰਗ, ਪੰਜਾਬੀ ਸਾਫਟਵੇਅਰਾਂ, ਸਾਈਬਰ ਸੰਸਾਰ 'ਚ ਉਭਰਦੇ ਨਵੀਨ ਰੁਝਾਨਾਂ, ਵਰਡ ਪ੍ਰੋਸੈੱਸਿੰਗ, ਫੋਟੋ, ਆਡੀਓ ਤੇ ਵੀਡੀਓ ਐਡਿਟਿੰਗ ਆਦਿ ਵਿਚ ਮੁਹਾਰਤ ਪੈਦਾ ਕਰਦਾ ਹੈ।
ਕੰਪਿਊਟਰ ਲੈਬ
ਕੇਂਦਰ ਦੀ ਕੰਪਿਊਟਰ ਲੈਬ ਵਿਚ ਅਜੋਕੇ ਦੌਰ ਦੀ ਮੰਗ ਨੂੰ ਮੁੱਖ ਰੱਖਦਿਆਂ ਆਧੁਨਿਕ ਕੰਪਿਊਟਰ ਤੇ ਹੋਰ ਸਾਜੋ-ਸਮਾਨ ਹੈ। ਲੈਬ ਵਿਚ ਕੁੱਲ 18 ਕੰਪਿਊਟਰ ਹਨ ਜੋ ਪੂਰੀ ਤਰ੍ਹਾਂ ਵਾਈ-ਫਾਈ (Wi-Fi) ਯੁਕਤ ਹਨ।
Courses Offered and Faculty
ਨਾਨ ਟੀਚਿੰਗ ਸਟਾਫ਼
| Name | Designation | Mobile |
1 | S. Maninder Singh | Senior Assistant | 9780939291 |
2 | S.Jaswinder Singh | Peon | 9814726222 |
ਸਿਖਲਾਈ ਪ੍ਰੋਗਰਾਮ ਅਤੇ ਹੋਰ ਗਤੀਵਿਧੀਆਂ
ਕੇਂਦਰ ਵਿਖੇ ਹੁਣ ਤੱਕ ਹੇਠਾਂ ਦਿੱਤੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ:
- 120 ਘੰਟਿਆਂ ਦੇ ਤਿਮਾਹੀ ਕੋਰਸ: 07
- ਸੱਤ ਰੋਜ਼ਾ ਵਰਕਸ਼ਾਪਾਂ: 50
- ਤਿੰਨ ਰੋਜ਼ਾ ਕਰੈਸ਼ ਕੋਰਸ: 06
- ਇਕ ਰੋਜ਼ਾ ਯੂਨੀਕੋਡ ਸਿੱਖਲਾਈ ਕੈਂਪ: 03
- ਸਾਹਿਤਕ ਲਿਖਤਾਂ ਵਿਚੋਂ ਚੋਰੀ ਪਕੜਨ ਵਾਲੇ ਸਾਫ਼ਟਵੇਅਰ ਬਾਰੇ ਸਿਖਲਾਈ ਦੇਣ ਲਈ ਵਰਕਸ਼ਾਪਾਂ: 02
ਪੰਜਾਬੀ ਕੰਪਿਊਟਿੰਗ ਬਾਰੇ ਰੰਗਦਾਰ ਪੋਸਟਰ
pchc@pbi.ac.in
0175-5136566
Information authenticated by
Head, DPD
Webpage managed by
University Computer Centre
Departmental website liaison officer
Dr. Amarjeet Kaur
Last Updated on:
08-07-2021