ਪੰਜਾਬੀ ਯੂਨੀਵਰਸਿਟੀ ਮਨੁੱਖੀ ਸ੍ਰੋਤ ਕੇਂਦਰ (Punjabi University Human Resource Center)
                    http://puhrc.punjabiuniversity.ac.in
                    
                
                   
               
                  
               
                
	 
    
 
 
ਪੰਜਾਬੀ ਯੂਨੀਵਰਸਿਟੀ ਹਿਉਮਨ ਰਿਸੋਰਸ ਸੈਂਟਰ ਦਾ ਉਦੇਸ਼ 
ਪੰਜਾਬੀ ਯੂਨੀਵਰਸਿਟੀ ਹਿਉਮਨ ਰਿਸੋਰਸ ਸੈਂਟਰ ਦਾ ਉਦੇਸ਼ ਹੈ ਵਿਦਿਆਰਥੀਆਂ ਦਾ ਸਾਥ ਤੇ ਵਿਦਿਆ ਦਾ ਵਿਕਾਸ। ਇਕ ਪਾਸੇ ਯੋਗਤਾ ਪ੍ਰਾਪਤ ਉਮੀਦਵਾਰ ਨੋਕਰੀ ਦੀ ਤਲਾਸ਼ ਕਰ ਰਹੇ ਹਨ ਅਤੇ ਦੁਸਰੇ ਪਾਸੇ ਕਾਲਜ ਇਸ  ਮੁਸ਼ਕਲ ਵਿਚ ਹਨ ਕਿ ਯੋਗ ਅਧਿਆਪਕ ਨਹੀਂ ਮਿਲ ਰਹੇ। ਇਕ ਪਾਸੇ ਸਮੱਸਿਆ ਨੋਕਰੀ ਨਾ ਮਿਲਣਾ ਹੈ ਅਤੇ ਦੁਸਰੇ ਪਾਸੇ ਕਾਲਜਾਂ ਨੂੰ ਕੋਈ ਯੋਗ ਉਮੀਦਵਾਰ ਨਹੀਂ ਮਿਲ ਰਿਹਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਨਾਲ ਸੰਬੰਧਿਤਾ ਪ੍ਰਾਪਤ ਕਾਲਜਾਂ ਵਿਚ ਵਿਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ, ਅਤੇ ਯੋਗ ਉਮੀਦਵਾਰ ਨੂੰ ਨੌਕਰੀ ਦੀ ਭਾਲ ਵਿਚ ਸਹਾਇਤਾ ਕਰਨ ਲਈ ਪੰਜਾਬੀ ਯੂਨੀਵਰਸਿਟੀ ਹਿਉਮਨ ਰਿਸੋਰਸ ਸੈਂਟਰ ਦੀ ਸਥਾਪਨਾ ਕੀਤੀ ਹੈ। ਇਸ ਸੈਂਟਰ ਦਾ ਕਾਰਜ ਖੇਤਰ ਨੌਕਰੀ ਪ੍ਰਾਪਤ ਕਰਨ ਵਾਲੇ  ਅਤੇ ਨੌਕਰੀ ਦੇਣ ਵਾਲੀਆਂ ਧਿਰਾਂ ਵਿਚ ਤਾਲਮੇਲ ਕਰਨਾ ਹੈ।   
ਪੰਜਾਬੀ ਯੂਨੀਵਰਸਿਟੀ ਹਿਉਮਨ ਰਿਸੋਰਸ ਸੈਂਟਰ ਦਾ ਕਾਰਜ ਖੇਤਰ 
- ਪੰਜਾਬੀ ਯੂਨਵਿਰਸਿਟੀ, ਪਟਿਆਲਾ ਤੋਂ ਡਿਗਰੀ ਪ੍ਰਾਪਤ ਕਰ ਚੁੱਕੇ, ਨੌਕਰੀ ਲਈ ਯੋਗ ਵਿਦਿਆਰਥੀਆਂ ਦੀ ਵਿਸ਼ੇ ਆਧਾਰਤ ਸੂਚੀ ਤਿਆਰ ਕਰਨਾ। 
 
- ਹਰ ਯੋਗ ਵਿਦਿਆਰਥੀ ਦਾ ਬਾਇਓ ਡੈਟਾ, ਵਿਸ਼ੇ ਦੀ ਮੁਹਾਰਤ ਤੇ ਹੋਰ ਜਾਣਕਾਰੀ ਨੂੰ ਇਕੱਤਰ ਕਰਨਾ। 
 
- ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੇਵਾ-ਮੁਕਤ ਅਧਿਆਪਕਾਂ ਦਾ ਡੈਟਾ-ਬੇਸ ਤਿਆਰ ਕਰਨਾ। 
 
- ਕਾਲਜਾਂ ਵੱਲੋਂ ਅਸਾਮੀਆਂ ਦੇ ਵਿਗਿਆਪਨ ਨੂੰ ਸੈਂਟਰ ਦੇ ਪੋਰਟਲ ਤੇ ਪਾਉਣਾ। 
 
- ਕਾਲਜਾਂ ਦੀਆਂ ਅਸਾਮੀਆਂ ਦੀ ਜਰੂਰਤ ਅਨੁਸਾਰ ਕਾਲਜ ਅਤੇ ਯੋਗ ਉਮੀਦਵਾਰ ਵਿਚ ਸਹਿਯੋਗ ਕਰਨਾ। 
 
- ਕਿਸੇ ਵੀ ਕਾਲਜਫ਼ਯੂਨੀਵਰਸਿਟੀ ਵਿਚ ਚੁਣੇ ਜਾਣ ਤੇ ਉਮੀਦਵਾਰ ਸੈਂਟਰ ਨੂੰ ਸੂਚਿਤ ਕਰੇਗਾ ਤਾਂ ਜੋ ਉਸ ਅਨੁਸਾਰ ਰਿਕਾਰਡ ਵਿਚ ਸੋਧ ਕੀਤੀ ਜਾ ਸਕੇ। 
 
	 
ਪੰਜਾਬੀ ਯੂਨੀਵਰਸਿਟੀ ਹਿਉਮਨ ਰਿਸੋਰਸ ਸੈਂਟਰ ਦੀ ਸੀਮਾ  
ਸੈਂਟਰ ਕਿਸੇ ਵੀ ਵਿਦਿਆਰਥੀ ਦੀ ਯੋਗਤਾ ਜਾਂ ਤਜਰਬੇ ਦੀ ਜੁਮੇਵਾਰੀ ਨਹੀਂ ਲਵੇਗਾ। ਇਹ ਕਾਰਜ ਪਹਿਲਾਂ ਵਾਂਗ, ਨਿਯਮਾਂ ਅਨੁਸਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਿਲੇਕਸ਼ਨ ਕਮੇਟੀ ਹੀ ਕਰੇਗੀ। ਸੈਂਟਰ; ਕਿਸੇ ਉਮੀਦਵਾਰ ਨੂੰ ਕਿਸ ਕਾਲਜ ਵਿਚ ਰੱਖਣਾ ਹੈ, ਇਸਦੀ ਵੀ ਸਿਫਾਰਸ਼ ਨਹੀਂ ਕਰੇਗਾ। ਸੈਂਟਰ ਸਿਰਫ ਉਮੀਦਵਾਰ ਦੀ ਪੂਰਨ ਜਾਣਕਾਰੀ ਸੰਬੰਧਤ ਕਾਲਜ ਨੂੰ ਦੇਵੇਗਾ।ਉਮੀਦਵਾਰ ਦੀ ਸਿਲੇਕਸ਼ਨ ਕਮੇਟੀ ਕਰੇਗੀ, ਉੱਥੇ ਜੁਇਨ ਕਰਨਾ ਜਾਂ ਨਾ ਕਰਨਾ ਉਮੀਦਵਾਰ ਤਹਿ ਕਰੇਗਾ। ਉਸਦੀ ਤਨਖਾਹ ਅਤ ੇਭੱੱਤੇ ਕਾਲਜ ਤੇ ੳਮੁੀਦਵਾਰ ਦੀ ਆਪਸੀ ਸਹਿਮਤੀ ਤੇ ਕਮੇਟੀ ਦੀ ਸਿਫਾਰਸ਼ ਤੇ ਨਿਰਭਰ ਕਰਨਗੇ। 
                
                Courses Offered and Faculty
                 
                
                
                    
                        
                        ਪੰਜਾਬੀ ਯੂਨੀਵਰਸਿਟੀ ਹਿਉਮਨ ਰਿਸੋਰਸ ਸੈਂਟਰ ਦੇ ਮੈਂਬਰ ਬਨਣ ਦੀ ਪ੍ਰਕ੍ਰਿਆ: 
 ਪੰਜਾਬੀ ਯੂਨੀਵਰਸਿਟੀ, ਪਟਿਆਲਾ ਕੈਪਸ ਜਾਂ ਇਸ ਨਾਲ ਸੰਬੰਧਿਤਾ ਪ੍ਰਾਪਤ ਕਾਲਜ ਵਿਚੋਂ ਯੋਗਤਾ ਪ੍ਰਾਪਤ ਕਰ ਚੁੱਕੇ ਵਿਦਿਆਰਥੀ, ਜੋ ਯੂ.ਜੀ.ਸੀ ਅਤੇ ਹੋਰ ਅਕਾਦਮਿਕ ਬਾਡੀਜ਼ ਅਤੇ ਯੂਨੀਵਰਸਿਟੀ ਅਨੁਸਾਰ ਅਸਿਸਟੈਟ ਪ੍ਰੋਫੈਸਰ, ਐਸੋਸੀੲਟੇ ਪ੍ਰੋਫੈਸਰ ਜਾਂ ਪ੍ਰਿੰਸੀਪਲ ਦੀ ਪਾਤਰਤਾ (ਕੁਆਲੀਫੀਕੇਸ਼ਨ) ਪੂਰੀ ਕਰਦੇ ਹਨ, ਉਸ ਇਸ ਪੋਰਟਲ ਦੇ ਮੈਂਬਰ ਬਣ ਸਕਦੇ ਹਨ। ਹਰ ਵਿਅਕਤੀ ਦੀ 500ਫ਼- ਰੁਪਏ ਸਲਾਨਾ ਮੈਂਬਰਸ਼ਿਪ ਫੀਸ ਹੋਵੇਗੀ। ਇਹ ਫੀਸ ਯੂਨੀਵਰਸਿਟੀ ਦੀ ਰਸੀਦ ਨਾਲ ਲਈ ਜਾਵੇਗੀ। ਇਹ ਮੈਂਬਰਸ਼ਿਪ ਇਕ ਸਾਲ ਲਈ ਲਾਗੂ ਰਹੇਗੀ। ਹਰ ਕਾਲਜ ਨੂੰ ਅਸਾਮੀਆਂ ਸੰਬੰਧੀ ਜਾਣਕਾਰੀ ਆਨ-ਲਾਈਨ ਪੋਰਟਲ ਤੇ ਪਾਉਣ ਲਈ ਹਰ ਵਿਗਿਆਪਨ ਦੇ 2500/- ਰੁਪਏ ਯੂਨੀਵਰਸਿਟੀ ਵਿਚ ਜਮ੍ਹਾਂ ਕਰਵਾਏਗਾ। 
 ਯੂਨੀਵਰਸਿਟੀ ਤੋਂ ਸੇਵਾ ਮੁਕਤ ਅਧਿਅਤਕਾਂ ਲਈ ਇਸ ਫੀਸ ਨਹੀਂ ਲਈ ਜਾਵੇਗੀ। 
                     
                 
                
                
                
                    
                        
                        
                            Dr. Satnam Singh Sandhu
0175-5136474
sandhuph@yahoo.com
                        
                     
                 
                
                
                
                
                    
                        
Information authenticated by
                        Dr. Satnam Singh Sandhu
                    
                    
                        
Webpage managed by
                        University Computer Centre
                    
                    
                        
Departmental website liaison officer
                        
                    
                    
                    
                    
                        Last Updated on:
                    30-07-2018