ਯੂਨੀਵਰਸਿਟੀ ਲਾਇਬ੍ਰੇਰੀ
ਯੂਨੀਵਰਸਿਟੀ ਲਾਇਬ੍ਰੇਰੀ, ਜਿਸ ਦਾ ਨਾਮ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਹੈ ਵਿਸ਼ਾਲ, ਆਧੁਨਿਕ, ਵਾਤਾਨੁਕੂਲਿਤ ਅਤੇ ਵਾਈ-ਫਾਈ ਇਮਾਰਤ ਵਿੱਚ ਸਥਾਪਤ ਹੈ। ਇਸ ਵਿੱਚ ਲਗਭਗ 5,79,200 ਪੁਸਤਕਾਂ ਅਤੇ ਜਿਲਦਬੰਦ ਰਸਾਲੇ ਉਪਲੱਬਧ ਹਨ ਅਤੇ 70 ਪ੍ਰਿੰਟ ਜਰਨਲ/ਮੈਗਜ਼ੀਨ, ਅਖ਼ਬਾਰਾਂ ਅਤੇ 4 ਡਾਟਾਬੇਸ ਚੰਦੇ ਰਾਹੀਂ ਮੁਹੱਈਆ ਕਰਵਾਏ ਜਾਂਦੇ ਹਨ। ਹਰ ਸਾਲ ਨਵੀਆਂ ਕਿਤਾਬਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਸਾਲ ਵਿੱਚ 360 ਦਿਨ ਰੋਜਾਨਾ 22 ਘੰਟੇ ਖੁੱਲੀ ਰਹਿੰਦੀ ਹੈ। ਲਾਇਬ੍ਰੇਰੀ ਵਿੱਚ ਇੱਕ ਵੱਡਾ ਮੇਨ ਰੀਡਿੰਗ ਹਾਲ ਵੀ ਉਪਲੱਬਧ ਹੈ ਜਿਥੇ 700 ਤੋਂ ਜ਼ਿਆਦਾ ਪਾਠਕ ਬੈਠ ਕੇ ਸੰਦਰਭ ਪੁਸਤਕਾਂ ਅਤੇ ਹੋਰ ਸਬੰਧਿਤ ਸਾਹਿਤ ਦਾ ਅਧਿਐਨ ਕਰਦੇ ਹਨ। ਪਾਠਕਾਂ ਵਾਸਤੇ ਨਿੱਜੀ ਪੁਸਤਕਾਂ ਪੜ੍ਹਨ ਲਈ ਲਾਇਬ੍ਰੇਰੀ ਦੇ ਬਾਹਰਲੇ ਪਾਸੇ ਵੀ ਇੱਕ ਵੱਖਰਾ ਰੀਡਿੰਗ ਹਾਲ ਉਪਲੱਬਧ ਹੈ। ਲਾਇਬ੍ਰੇਰੀ ਓ ਐਨ ਓ ਐਸ (One Nation One Subscription) ਅਤੇ ਡੈੱਲਨੈਟ, ਦਿੱਲੀ ਦੀ ਸਰਗਰਮ ਮੈਂਬਰ ਹੈ ਅਤੇ ਪਾਠਕਾਂ ਨੂੰ ਇਨ੍ਹਾਂ ਰਾਹੀਂ ਲੋੜੀਂਦੀ ਸਮੱਗਰੀ ਉਪਲੱਬਧ ਕਰਵਾਉਂਦੀ ਹੈ। ਲਾਇਬ੍ਰੇਰੀ ਅਧਿਆਪਨ ਅਤੇ ਖੋਜ ਵਿਭਾਗਾਂ ਦੀਆਂ ਲੋੜਾਂ ਨੂੰ ਵੀ ਪੂਰਾ ਕਰਦੀ ਹੈ।
University Library
The University Library, named as Bhai Kahn Singh Nabha Library, is housed in a spacious, modern, Air-Conditioned and Wi-Fi enabled building. The library stocks more than 5.79,200 volumes and subscribes to 70 print journal/magazine, newspapers and 4 databases. Latest books are added every year. The Library is kept open for 360 days of the year for 22 hours in a day. The library has a majestic main reading hall, which has a seating capacity of more than 700 readers, where they can sit and consult reference books and other relevant literature. A separate Reading Hall outside the library, is available for readers where they can read their personal books. The library is active member ONOS (One Nation One Subscription) and DELNET, New Delhi and provide the required material to the readers. It also caters to the requirements of all the teaching and research departments.
ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ
ਡਾ. ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਮੇਨ ਲਾਇਬ੍ਰੇਰੀ ਦਾ ਅਨਿੱਖੜਵਾਂ ਅਤੇ ਵੱਡਮੁੱਲਾ ਅੰਗ ਹੈ ਇਹ ਇੱਕ ਅਲੱਗ ਭਵਨ ਵਿੱਚ ਸਥਾਪਤ ਹੈ। ਜਿਸ ਨੂੰ ਮੁੱਖ ਲਾਇਬ੍ਰੇਰੀ ਦੀ ਜ਼ਮੀਨੀ ਮੰਜ਼ਿਲ ਵਿੱਚੋਂ ਰਸਤਾ ਜੋੜ ਕੇ ਬਣਾਇਆ ਗਿਆ ਹੈ। ਇਸ ਲਾਇਬ੍ਰੇਰੀ ਦਾ ਮੰਤਵ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ, ਪੰਜਾਬੀ ਭਾਸ਼ਾ ਤੇ ਸਾਹਿਤ ਅਤੇ ਸਿੱਖੀ ਨਾਲ ਸੰਬੰਧਿਤ ਪੁਸਤਕਾਂ ਦਾ ਵੱਡਮੁੱਲਾ ਸੰਗ੍ਰਹਿ ਬਣਾਉਣਾ ਹੈ। ਇਸ ਲਾਇਬ੍ਰੇਰੀ ਦੇ ਸੰਗ੍ਰਹਿ ਵਿੱਚ 1.10 ਲੱਖ ਤੋਂ ਵੀ ਜ਼ਿਆਦਾ ਪੁਸਤਕਾਂ ਹਨ। ਵਿਸ਼ਵ ਭਰ ਤੋਂ ਛਪਦੀਆਂ ਮਹੱਤਵਪੂਰਣ ਪੰਜਾਬੀ ਦੀਆਂ 49 ਅਖਬਾਰਾਂ ਅਤੇ ਰਸਾਲੇ ਇਸ ਲਾਇਬ੍ਰੇਰੀ ਵਿੱਚ ਉਪਲੱਬਧ ਹਨ। ਵਿਸ਼ੇਸ਼ ਸੰਗ੍ਰਹਿ ਸੈਕਸ਼ਨ ਇਸ ਲਾਇਬ੍ਰੇਰੀ ਦਾ ਬਹੁਮੁੱਲਾ ਹਿੱਸਾ ਹਨ ਜਿਸ ਵਿੱਚ ਪ੍ਰਸਿੱਧ 80 ਤੋਂ ਵੱਧ ਵਿਦਵਾਨਾਂ ਅਤੇ ਸਾਹਿਤਕਾਰਾਂ ਵੱਲੋਂ ਦਾਨ ਕੀਤੀਆਂ ਨਿੱਜੀ ਪੁਸਤਕਾਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਸੰਗ੍ਰਹਿ ਵਿੱਚ 19ਵੀਂ ਤੇ 20ਵੀਂ ਸਦੀ ਦੇ ਪੁਰਾਣੇ ਅਖਬਾਰ, ਮੈਗਜ਼ੀਨ, ਪੁਸਤਕਾਂ, ਡਾਇਰੀਜ਼, ਦੁਰਲੱਭ ਪੁਸਤਕਾਂ ਤੇ ਹੱਥ –ਲਿਖਤਾਂ ਸ਼ਾਮਿਲ ਹਨ। ਇਹ ਪ੍ਰਲੇਖ ਜਾਣਕਾਰੀ, ਗਿਆਨ ਅਤੇ ਬੁੱਧੀ ਦਾ ਖ਼ਜ਼ਾਨਾ ਹਨ ਜੋ ਵਿਦਵਾਨਾਂ ਲਈ ਬਹੁਤ ਮਹੱਤਵ ਰੱਖਦੀਆਂ ਹਨ।
Dr. Ganda Singh Punjabi Reference Library
Dr. Ganda Singh Punjabi Reference Library is valueable and inseparable part of the main library. This is housed in a separate building which is connected through a passage passing from the ground floor of the main library. The aim of this library is to build up a strong collection on Punjab History & Culture, Punjabi Language & Literature and Sikhism,. The collection of this library comprises of more than 1.10 lakh documents. About 49 important daily, weekly, newspapers and periodicals published anywhere in the world are received regularly in this library. Special collection section is very valueable part of this library which has preserved Personal collections from more than 80 eminent historians and litterateurs for the posterity. These contain newspapers, magazines, books, diaries and manuscripts pertaining to the 19th and 20th century. These documents contain mines of information, knowledge and wisdom which are of immense value for the scholars.
Road to Nirvana by Satwinder Singh.Click to Download E-book
Multinational Corporations and Indian Drug Industry by Satwinder Singh.Click to Download E-book
Online Services / e-Resources
ਪ੍ਰਮੁੱਖ ਵਿਸ਼ੇਸ਼ਤਾਵਾਂ
- ਵਾਈ –ਫਾਈ ਲੈਸ ਏ.ਸੀ. ਲਾਇਬ੍ਰੇਰੀ ਬਿਲਡਿੰਗ
- ਈ –ਜਰਨਲਜ਼, ਈ-ਬੁੱਕਸ ਅਤੇ ਵੈਬ –OPAC
- ਆਰ .ਐਫ .ਆਈ. ਡੀ. ਅਧਾਰਿਤ ਸਵੈ ਪੁਸਤਕ ਵਾਪਸੀ/ਜਾਰੀ ਅਤੇ ਸੁੱਰਖਿਆ ਗੇਟ
- ਸਵੈਚਲਿਤ ਲਾੲਬ੍ਰੇਰੀ
- ਇੰਟਰਨੈਟ/ਡਿਜੀਟਲ ਲੈਬ, ਈ.ਟੀ.ਡੀ ਲੈਬ
- 40,000 ਤੋਂ ਜਿਆਦਾ ਮੈਂਬਰ
- ਲੱਗਭੱਗ 7700 ਸੀ.ਡੀ./ਡੀ.ਵੀ.ਡੀ. ਡਾਟਾਬੇਸ
- ਡੇਲਨੇਟ ਦੀ ਮੈਂਬਰਸ਼ਿਪ
- ਓ ਐਨ ਓ ਐਸ ਦੀ ਮੈਂਬਰਸ਼ਿਪ
- ਨਵੇਂ ਅਤੇ ਪੁਰਾਣੇ ਰਸਾਲਿਆਂ ਦਾ ਡਾਟਾਬੇਸ
- ਅਪੰਗ ਮੈਂਬਰਾਂ ਅਤੇ ਕਰਮਚਾਰੀਆਂ ਵਾਸਤੇ ਲਿਫਟ
Highlights
- Wi-Fi enabled & Air conditioned Library building
- e-journals, e-books and Web-OPAC
- RFID based Self Check-in/Check-out and Security Gates
- Automated Library. Book Drop
- Internet/Digital Lab, ETD Lab
- More than 40,000 Members
- Nearly 7700 CD/DVD's database
- Membership of DELNET
- Membership of ONOS
- Database of Current Periodicals & Backsets of Periodicals
- Elevator for Physically Handicapped users and staff
ਨਿਯਮਤ ਵਿਸ਼ੇਸ਼ਤਾਵਾਂ/ਸਹੂਲਤਾਂ
- ਮੁੱਖ ਰੀਡਿੰਗ ਹਾਲ
- ਬਾਹਰਲਾ ਰੀਡਿੰਗ ਹਾਲ
- ਚਲੰਤ ਜਾਣਕਾਰੀ, ਕੰਪਿਊਟਰਾਈਜ਼ਡ ਪੁਸਤਕ ਸੂਚੀ ਅਤੇ ਪ੍ਰਲੇਖ ਸੇਵਾਵਾਂ
- ਨਵੇਂ ਰਸਾਲੇ
- ਨਵੀਆਂ ਪੁਸਤਕਾਂ ਦੀ ਸੂਚੀ
- ਵਿਸ਼ੇਵਾਰ ਪੁਸਤਕ ਸੂਚੀ
- ਦਾਨ ਵਜੋਂ ਪ੍ਰਾਪਤ ਸੰਗ੍ਰਹਿ ਸੂਚੀ
- ਸਮਾਗਮਾਂ ਤੇ ਪ੍ਰਸੰਗ ਅਧਾਰਿਤ ਪੁਸਤਕ ਪ੍ਰਦਰਸ਼ਨੀ
- ਨਵੇਂ ਪਾਠਕਾਂ ਲਈ ਲਾਇਬ੍ਰੇਰੀ ਸਾਖਰਤਾ
- ਫੈਕਲਟੀ ਮੈਂਬਰਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਟਾਫ ਵਾਸਤੇ ਵਿਸ਼ੇਸ਼ ਲੈਕਚਰ
- ਅੰਤਰ ਲਾਇਬ੍ਰੇਰੀ ਓਧਾਰ ਸਹੂਲਤ
- ਫੋਟੋਕਾਪੀ ਸੇਵਾਵਾਂ
- ਹੱਥ ਲਿਖਤਾਂ ਦਾ ਡਿਜੀਟਾਈਜੇਸ਼ਨ
- ਲਾਇਬ੍ਰੇਰੀ ਆਟੋਮੇਸ਼ਨ ਸਬੰਧੀ ਸਟਾਫ ਟ੍ਰੇਨਿੰਗ
Regular Features / Facilities
- Main Reading Hall
- External Reading Hall
- Current Awareness, Computerized bibliographic and documentation Service
- Recent Arrivals: Periodicals
- List of Additions: Books
- Subjects Bibliographies
- Catalogues of Donors' Collections
- Topical Book Exhibitions on Eventful Days
- Readers' orientation Programmes for fresh entrants.
- Special lectures and demonstrations for Faculty members, Research Scholars, Students and Staff
- Inter Library loan facility
- Reprographic services
- Digitization of Manuscripts
- In-house Library Automation Training for Staff
ਲਾਇਬ੍ਰੇਰੀ ਦੇ ਵੱਖ –ਵੱਖ ਸੈਕਸ਼ਨ
- ਕੰਪਿਊਟਰ ਸੈਕਸ਼ਨ
- ਇੰਟਰਨੈੱਟ ਅਸੈਸ ਲੈਬ /ਡਿਜੀਟਲ ਲਾਇਬ੍ਰੇਰੀ
- ਈ ਟੀ ਡੀ ਲੈਬ
- ਪੁਸਤਕ ਪ੍ਰਾਪਤੀ ਸੈਕਸ਼ਨ
- ਤਕਨੀਕੀ ਸੈਕਸ਼ਨ
- ਪੁਸਤਕ ਲੈਣ-ਦੇਣ ਸੈਕਸ਼ਨ
- ਰਸਾਲਾ ਸੈਕਸ਼ਨ
- ਜਿਲਦਬੰਦੀ ਸੈਕਸ਼ਨ
- ਫੋਟੋਸਟੇਟ ਸੈਕਸ਼ਨ
- ਸੰਦਰਭ ਸੈਕਸ਼ਨ
- ਪਾਠ ਪੁਸਤਕ ਸੈਕਸ਼ਨ
- ਖੋਜ਼ ਪ੍ਰਬੰਧ ਸੈਕਸ਼ਨ
- ਪੁਸਤਕ ਕੋਨਾ
- ਸ੍ਰੀ ਇੰਦਰ ਕੁਮਾਰ ਗੁਜਰਾਲ ਪੁਸਤਕ ਸੰਗ੍ਰਹਿ
- ਕਾਮਾਗਾਟਾਮਾਰੂ ਪੁਸਤਕ ਕਾਰਨਰ
- ਸ਼ਹੀਦ ਕਰਤਾਰ ਸਿੰਘ ਸਰਾਭਾ ਸੰਗ੍ਰਹਿ
- ਡਾ. ਭੀਮ ਰਾਓ ਅੰਬੇਦਕਰ ਪੁਸਤਕ ਕਾਰਨਰ
- ਖੋਜ ਗੈਲਰੀ
- ਸਮਾਜਿਕ ਕੰਮ ਪੁਸਤਕ ਕਾਰਨਰ
- ਗਾਂਧੀ ਕਾਰਨਰ
- ਕਾਰਲ ਮਾਰਕਸ ਪੁਸਤਕ ਕਾਰਨਰ
- ਪੰਜਾਬੀ ਯੂਨੀਵਰਸਿਟੀ ਪ੍ਰਕਾਸ਼ਨ
- ਯੂਨੈਸਕੋ ਪੁਸਤਕਾਂ
- ਸਿੰਡੀਕੇਟ ਕਾਰਵਾਈਆਂ
- ਡਾ. ਗੰਡਾ ਸਿੰਘ ਪੰਜਾਬੀ ਰੈਫ਼ਰੈਂਸ ਲਾਇਬ੍ਰੇਰੀ
- ਵਿਸ਼ੇਸ਼ ਸਮੱਗਰੀ ਵਿਭਾਗ
- ਲਾਇਬ੍ਰੇਰੀ ਦਫ਼ਤਰ
- ਵਿਭਾਗੀ ਲਾਇਬ੍ਰੇਰੀਆਂ
Various Sections in the Library
- Computer Section
- Internet Access Lab/Digital Library
- ETD Lab
- Acquisition Section
- Technical Section
- Circulation Section
- Periodical Section
- Binding Section
- Photostat Section
- Reference Section
- Text book Section
- Theses Section
- Braille Book Corner
- Sh. Inder Kumar Gujral Collection
- Komagatamaru Books Corner
- Martyr Kartar Singh Sarabha Books Collection
- Dr. Bhim Rao Ambedkar Books Corner
- Research Gallery
- Social Work Books Corner
- Gandhian Corner
- Karl Marx Books Corner
- P.U. Publications
- UNESCO Books
- Syndicate Proceeding
- Dr. Ganda Singh Punjabi Reference Library
- Special Collection Section
- Library Office
- Departmental Libraries
ਸਟਾਫ
72 (ਵਿਭਾਗੀ ਲਾਇਬ੍ਰੇਰੀਆਂ ਸਮੇਤ)
- ਇੰਚਾਰਜ਼ ਲਾਇਬ੍ਰੇਰੀ - 01
- ਡਿਪਟੀ ਲਾਇਬ੍ਰੇਰੀਅਨ - 03
- ਸੀਨੀਅਰ ਤਕਨੀਕੀ ਸਹਾਇਕ – 01
- ਲਾਇਬ੍ਰੇਰੀ ਸਹਾਇਕ – 43
- ਪੁਸਤਕਾਲੇ ਰੀਸਟੋਰਰ - 19
- ਤਕਨੀਕੀ ਅਮਲਾ -05
Staff
72 (Including departmental Libraries)
- In-charge Library-01
- Deputy Librarian-03
- Senior Technical Assistant -01
- Library Assistant-43
- Library Restorer-19
- Technical Staff-05
ਹੋਰ ਸਬੰਧਤ ਲਾਇਬ੍ਰੇਰੀਆਂ
-
ਪੰਜਾਬੀ ਯੂਨੀਵਰਸਿਟੀ ਐਕਸਟੈਂਸਨ ਲਾਇਬ੍ਰੇਰੀ, ਐਸ.ਏ.ਅਸ ਨਗਰ –ਮੋਹਾਲੀ
ਪੰਜਾਬੀ ਯੂਨੀਵਰਸਿਟੀ ਵਿਸਤਾਰ ਲਾਇਬ੍ਰੇਰੀ ਲਾਇਬ੍ਰੇਰੀ, ਮੋਹਾਲੀ 1996 ਵਿੱਚ ਪੁੱਡਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਾਂਝੀ ਕੋਸ਼ਿਸ਼ ਨਾਲ ਹੋਂਦ ਵਿੱਚ ਆਈ ਹੈ। ਇਹ ਲਾਇਬ੍ਰੇਰੀ ਮੋਹਾਲੀ ਸ਼ਹਿਰ ਦੇ ਵਸਨੀਕਾਂ ਵਾਸਤੇ ਖੋਲੀ ਗਈ ਸੀ। ਹੁਣ ਇਹ ਲਾਇਬ੍ਰੇਰੀ ਪਬਲਿਕ ਅਤੇ ਅਕਾਦਮਿਕ ਲਾਇਬ੍ਰੇਰੀ ਵਜੋਂ ਕੰਮ ਕਰ ਰਹੀ ਹੈ। ਇਹ ਲਾਇਬ੍ਰੇਰੀ ਪੰਜਾਬੀ ਯੂਨੀਵਰਸਿਟੀ ਸੈਂਟਰ ਫਾਰ ਇਮਰਜਿੰਗ ਐਂਡ ਇੰਨੋਵੇਟਿਵ ਟੈਕਨਾਲੋਜੀ, ਮੋਹਾਲੀ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰ ਅਤੇ ਆਮ ਜਨਤਾ ਦੀਆਂ ਲੋੜਾਂ ਦੀ ਪੂਰਤੀ ਲਈ ਹੈ। ਇਹ ਲਾਇਬ੍ਰੇਰੀ 10 ਅਖਬਾਰਾਂ/ਮੈਗਜ਼ੀਨਾਂ ਦੀ ਖਰੀਦ ਕਰਦੀ ਹੈ। ਇਸ ਲਾਇਬ੍ਰੇਰੀ ਵਿੱਚ ਵੱਖ–ਵੱਖ ਵਿਸ਼ਿਆਂ ਦੀਆਂ 21,000 ਤੋਂ ਵੀ ਜ਼ਿਆਦਾ ਕਿਤਾਬਾਂ ਦਾ ਸੰਗ੍ਰਹਿ ਉਪਲੱਬਧ ਹੈ ਅਤੇ ਵਿਸ਼ੇਸ਼ ਸੰਗ੍ਰਹਿ ਵਿੱਚ ਧਰਮ, ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਦੀਆਂ ਪੁਸਤਕਾਂ ਹਨ। ਸਮਰਪਿਤ ਅਤੇ ਸਹਿਯੋਗੀ ਸਟਾਫ ਲਗਾਤਾਰ ਸਰਕੂਲੇਸ਼ਨ ਅਤੇ ਸੰਦਰਭ ਸੇਵਾਵਾਂ ਦੇ ਨਾਲ-ਨਾਲ ਅਨੁਵਾਦ ਸੇਵਾਵਾਂ ਵਿੱਚ ਵੀ ਪਾਠਕਾਂ ਦੀ ਮਦਦ ਕਰਦਾ ਹੈ। ਲਾਇਬ੍ਰੇਰੀ ਵਿੱਚ ਬੱਚਿਆਂ ਵਾਸਤੇ ਇੱਕ ਅਲੱਗ ਸੈਕਸ਼ਨ ਹੈ। ਇਹ ਲਾਇਬ੍ਰੇਰੀ ਆਮ ਲੋਕਾਂ ਅਤੇ ਵਿਦਵਾਨਾਂ ਵਾਸਤੇ ਵਰਦਾਨ ਹੈ। ਇਸ ਲਾਇਬ੍ਰੇਰੀ ਦਾ ਵੱਡਮੁੱਲਾ ਸੰਗ੍ਰਹਿ ਇਸਦੇ ਪਾਠਕਾਂ ਦੇ ਖੋਜ -ਕਾਰਜ, ਮੰਨੋਰੰਜਨ ਅਤੇ ਆਮ ਜਾਣਕਾਰੀ ਵਿੱਚ ਸਹਾਇਤਾ ਕਰਦਾ ਹੈ।
- ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ (ਉਤਰਾਂਚਲ)
ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਦੀ ਲਾਇਬ੍ਰੇਰੀ ਵਿੱਚ ਵੱਡਮੁੱਲੀਆਂ ਹੱਥ-ਲਿਖਤਾਂ ਦਾ ਸੰਗ੍ਰਹਿ ਉਪਲੱਬਧ ਹੈ ਜਿਸ ਵਿੱਚ ਕੀਮਤੀ ਹੱਥ-ਲਿਖਤਾਂ, ਦੁਰਲੱਭ ਪੁਸਤਕਾਂ,ਡਾਇਰੀਆਂ ਅਤੇ ਹੋਰ ਦਸਤਾਵੇਜ਼ ਉਪਲੱਬਧ ਹਨ। ਇਹ ਸੰਗ੍ਰਹਿ ਬਹੁਪੱਖੀ ਅਤੇ ਵਿਦਵਤਾਪੂਰਨ ਹੈ।
- ਸ਼ੇਰ ਮੁਹੰਮਦ ਖਾਨ ਇੰਸਟੀਚਿਊਟ ਆਫ ਪਰਸ਼ੀਅਨ ਤੇ ਉਰਦੂ, ਮਾਲੇਰਕੋਟਲਾ
- ਪੰਜਾਬੀ ਯੂਨੀਵਰਸਿਟੀ ਕਾਲਜ ਆਫ ਐਜੂਕੇਸ਼ਨ, ਬਠਿੰਡਾ
- ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ
- ਗੁਰੂ ਕਾਸ਼ੀ ਇੰਸੀਟੀਚਿੳਟ ਆਫ ਐਡਵਾਂਸਡ ਸਟੱਡੀਜ਼, ਤਲਵੰਡੀ ਸਾਬੋ
- ਪੰਜਾਬੀ ਯੂਨੀਵਰਸਿਟੀ ਐਕਸਟੈਂਸ਼ਨ ਸੈਂਟਰ ਫਾਰ ਕੰਪਿਊਟਰ ਐਜੂਕੇਸ਼ਨ, ਜੈਤੋ
- ਕਾਲਜ ਆਫ ਇੰਜੀਨੀਰਿੰਗ, ਰਾਮਪੁਰਾ ਫੂਲ
Libraries Outside Patiala
-
Punjabi University Extension Library, S.A.S. Nagar-Mohali
Punjabi University Extension Library, Mohali came into existence in 1996 with the joint efforts of PUDA and Punjabi University, Patiala. This library was established to serve the local masses of Mohali. At present, it is a public as well as academic library. This library caters to the needs of the students as well as faculty members of Punjabi University Centre for Emerging and Innovative Technology, Mohali along with local people. This library subscribes 10 newspapers/magazines. It has total collection of more than 21000 books on varied subjects and has a special collection on religion, management and computers. It has very dedicated and cooperative staff who are always ready to provide services like circulation services, reference services. It provides occasionally translation service for public. A separate section for children is provided in this library. This library is a boon for public as well as academicians. The rich collection of this library helps in the research work, entertainment and general awareness of its users.
- Dr. Balbir Singh Sahitya Academy, Dehradun (Uttaranchal)
The library of Dr. Balbir Singh Sahitya Kendra, Dehradun, contains valuable collection of manuscripts, rare books, dairies, tracts and memoirs. This collection is very versatile and scholarly.
- Sher Mohd.Khan Institute of Persian & Urdu, Malerkotla
- Punjabi University College of Education, Bhatinda
- Punjabi University Regional Centre, Bhatinda
- Guru Kashi Institute of Advanced Studies, Talwandi Sabo
- Punjabi University Extension Centre for Computer Education, Jaito.
- College of Engineering, Rampura Phul.
Photo Gallery