ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ)
ਪੰਜਾਬੀ ਯੂਨੀਵਰਸਿਟੀ,
ਪਟਿਆਲਾ ।
ਜਾਣ-ਪਹਿਚਾਣ
ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ), ਪੰਜਾਬੀ ਯੂਨੀਵਰਸਿਟੀ ਵਿਖੇ ਵਿਗਿਆਨਕ ਉਪਕਰਣਾਂ ਦੇ ਰੱਖ-ਰਖਾਅ ਅਤੇ ਮੁਰੰਮਤ ਦੀ ਸੁਵਿਧਾਵਾਂ ਪ੍ਰਦਾਨ ਕਰਨ ਵਾਲਾ ਇੱਕ ਅਜਿਹਾ ਕੇਂਦਰ ਹੈ, ਜਿਥੇ ਮਕੈਨੀਕਲ, ਇਲੈਕਟ੍ਰੋਨਿਕ ਗਲਾਸ ਬਲੋਇੰਗ ਵਰਕਸ਼ਾਪਾਂ ਤੋਂ ਇਲਾਵਾ ਪ੍ਰਿਟਰਾਂ, ਫੋਟੋਕਾਪੀ ਮਸ਼ੀਨਾਂ ਨੂੰ ਠੀਕ ਕਰਨ ਅਤੇ ਕਾਟਰੇਜ਼ ਰੀਫਿਲਿੰਗ ਦੀਆਂ ਸੁਵਿਧਾਵਾਂ ਵੀ ਉਪਲਬੱਧ ਹਨ । ਇਹਨਾਂ ਵਰਕਸ਼ਾਪਾਂ ਦਾ ਕੰਮਕਾਜ ਯੂਨੀਵਰਸਿਟੀ ਦੀ ਫੈਕਲਟੀ, ਸੀਨੀਅਰ ਅਧਿਕਾਰੀਆਂ ਅਤੇ ਮਾਹਿਰ ਤਕਨੀਸ਼ੀਅਨਾਂ ਵੱਲੋਂ ਚਲਾਇਆ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਵਿਗਿਆਨਕ ਉਪਕਰਣ ਕੇਂਦਰ (ਯੂਸਿਕ ਵਿਭਾਗ) ਦੀ ਸਥਾਪਨਾ ਸਾਲ 1977 ਵਿੱਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ), ਨਵੀਂ ਦਿੱਲੀ ਦੀ ਸਹਾਇਤਾ ਨਾਲ ਕੀਤੀ ਗਈ ਸੀ, ਜਿਸਦਾ ਮੁੱਖ ਉਦੇਸ਼ ਵਿਗਿਆਨਕ ਉਪਕਰਣਾਂ ਦੀ ਮੁਰੰਮਤ ਅਤੇ ਰੱਖ-ਰਖਾਅ ਦੀ ਸੁਵਿਧਾ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੀ ਪ੍ਰਦਾਨ ਕਰਨਾ ਹੈ । ਇਸ ਕੇਂਦਰ ਵੱਲੋਂ ਯੂਨੀਵਰਸਿਟੀ ਦੀਆਂ ਫੋਟੋ-ਸਟੇਟ ਮਸ਼ੀਨਾਂ ਅਤੇ ਕੰਪਿਊਟਰਾਂ ਦੇ ਪ੍ਰਿਟਰਾਂ ਦੀ ਰਿਪੇਅਰ ਦੀ ਸੁਵਿਧਾ ਪ੍ਰਦਾਨ ਕਰਨ ਤੋਂ ਇਲਾਵਾ ਯੂਨੀਵਰਸਿਟੀ ਦੇ ਆਡੀਟੋਰੀਅਮਾਂ ਵਿੱਚ ਸਾਊਂਡ ਸਿਸਟਮ ਰੱਖ-ਰਖਾਅ ਅਤੇ ਚਲਾਇਆ ਵੀ ਜਾ ਰਿਹਾ ਹੈ।
ਉਦੇਸ਼
- ਵਿਗਿਆਨਕ ਉਪਕਰਣਾਂ ਦਾ ਰੱਖ-ਰਖਾਅ ਅਤੇ ਮੁਰੰਮਤ ਕਰਨਾ ।
- ਵਿਗਿਆਨ ਅਤੇ ਭਾਸ਼ਾ ਲੈਬਾਰਟਰੀਆਂ ਦੇ ਸਾਜ਼ੋ-ਸਮਾਨ ਦਾ ਰੱਖ-ਰਖਾਅ ਕਰਨਾ ।
- ਟੀਚਿੰਗ-ਏਡ ਤਿਆਰ ਕਰਨਾ ।
- ਯੂਨੀਵਰਸਿਟੀ ਦੇ ਆਡੀਟੋਰੀਅਮਾਂ ਵਿੱਚ ਸਾਊਂਡ ਸਿਸਟਮ ਦਾ ਪ੍ਰਬੰਧ ਕਰਨਾ ।
- ਯੂਨੀਵਰਸਿਟੀ ਕੈਂਪਸ ਅਤੇ ਬਾਹਰਲੇ ਕੇਂਦਰਾਂ ਦੇ ਪਿੰਟਰਾਂ ਅਤੇ ਫੋਟੋ-ਸਟੇਟ ਮਸ਼ੀਨਾਂ ਦੀ ਮੁਰੰਮਤ ਕਰਨਾ ।
ਉਪਲੱਬਧ ਉਪਕਰਣ
ਮਕੈਨੀਕਲ ਵਰਕਸ਼ਾਪ
- ਖਰਾਦ ਮਸ਼ੀਨ
- ਵੈਲਡਿੰਗ ਮਸ਼ੀਨ
- ਗਰਾਇਡਿੰਗ ਮਸ਼ੀਨ
- ਡਰਿਲ ਮਸ਼ੀਨ
- ਬੈਂਚ ਵਾਇਸ
ਗਲਾਸ ਬਲੋਇੰਗ ਵਰਕਸ਼ਾਪ
- ਗਲਾਸ ਕਟਿੰਗ ਮਸ਼ੀਨ
- ਗਲਾਸ ਬਲੋਇੰਗ ਖਰਾਦ
ਇਲੈਕਟ੍ਰੋਨਿਕ ਵਰਕਸ਼ਾਪ
- ਡਿਜ਼ੀਟਲ ਮਲਟੀਮੀਟਰ
- ਸੋਲਡਰੀਇੰਗ/ਡੀਸੋਲਡਰੀਇੰਗ ਸਟੈਂਸ਼ਨ
- ਪਾਵਰ ਸਪਲਾਈ
Photo Gallery
ਪਟਿਆਲਾ - 147 002.