ਕਾਲਜ ਬਾਰੇ
ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਦੀ ਸਥਾਪਨਾ ਜੁਲਾਈ 2013 ਵਿਚ ਹੋਈ ਸੀ| ਦੂਰ ਦੁਰਾਡੇ ਇਲਾਕਿਆਂ ਅਤੇ ਮਾਨਸਾ ਦੇ ਆਸ-ਪਾਸ ਚਾਲੀ ਪਿੰਡਾਂ ਦੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਪ੍ਰਾਪਤ ਕਰਦੇ ਹਨ| ਕਾਲਜ ਦੀ ਸਥਾਪਨਾ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ| ਕਾਲਜ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਯਤਨਾਂ ਦੇ ਨਾਲ ਵਧੀਆ ਇਮਾਰਤ ਪ੍ਰਾਪਤ ਕੀਤੀ | ਮੌਜੂਦਾ ਸੈਸ਼ਨ ਵਿਚ ਕਾਲਜ ਵਿਚ 1200 ਦੇ ਕਰੀਬ ਵਿਦਿਆਰਥਣਾਂ ਉਚ ਵਿਦਿਆ ਹਾਸਲ ਕਰ ਰਹੀਆਂ ਹਨ | ਕਾਲਜ ਵਿੱਚ ਹਿਊਮੈਨਟੀਜ਼ (ਆਰਟਸ ), ਕਮਰਸ ਬੀ. ਐਸਸੀ. (ਨਾਨ-ਮੈਡੀਕਲ, ਮੈਡੀਕਲ, ਹੋਮ ਸਾਇੰਸ ਅਤੇ ਹਿਊਮੈਨ ਡਿਵੈਲਪਮੈਂਟ), ਬੀ. ਸੀ. ਏ., ਪੀ. ਜੀ. ਡੀ. ਸੀ. ਏ. ਅਤੇ ਐਮ. ਏ. ਪੰਜਾਬੀ ਕੋਰਸ ਚੱਲ ਰਹੇ ਹਨ |
ਪ੍ਰਿੰਸੀਪਲ ਦੀ ਕਲਮ ਤੋਂ :
ਕਿਸੇ ਵੀ ਦੇਸ਼ ਦੀ ਤੱਰਕੀ ਲਈ ਲਾਜ਼ਮੀ ਹੈ ਕਿ ਉਥੋਂ ਦੇ ਬਾਸ਼ਿੰਦਿਆਂ ਦੀ ਸਿਹਤ ਚੰਗੀ ਹੋਵੇ ਅਤੇ ਉਹ ਪੜ੍ਹੇ ਲਿਖੇ ਹੋਣ। ਇਹਨਾਂ ਫ਼ਰਜ਼ਾਂ ਦੀ ਪੂਰਤੀ ਲਈ ਯੁਨੀਵਰਸਿਟੀ ਗਰਾਂਟਸ ਕਮਿਸ਼ਨ, ਨਵੀਂ ਦਿੱਲੀ ਦੇ ਯਤਨਾਂ ਸਦਕਾਂ ਭਾਰਤ ਦੇ ਉੱਚ-ਵਿਦਿਆ ਪਖੋਂ ਪੱਛਵੇ ਸਰਹੱਦੀ ਜ਼ਿਲਿਆਂ, ਆਰਥਿਕ ਤੌਰ 'ਤੇ ਪੱਛਵੇ ਵਰਗਾਂ ਜਾਂ ਭਾਰਤ ਦੇ ਪਿੰਡਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ, ਜਿਥੇ ਆਜ਼ਾਦੀ ਦੇ ਮਗਰੋਂ ਉੱਚ-ਸਿੱਖਿਆ ਨਹੀਂ ਪਹੁੰਚ ਪਾਈ ਸੀ, ਉੱਥੇ ਸੰਨ 2011 ਵਿੱਚ ਭਾਰਤ ਭਰ ਵਿੱਚ ਉਪਰੋਕਤ ਤਰਜੀਹੀ ਅਧਾਰਾਂ 'ਤੇ ੩੭੪ ਕਾਂਸਟੀਚੂਐਂਟ ਕਾਲਿਜ ਖੋਲ੍ਹੇ ਗਏ। ਇਸੇ ਯੋਜਨਾ ਅਧੀਨ ਉਸ ਵੇਲੇ ਪੰਜਾਬ ਨੂੰ ਮਿਲੇ ਅਜਿਹੇ ਕਾਲਿਜਾਂ ਵਿਚੋਂ ਪੰਜਾਬੀ ਯੁਨੀਵਰਸਿਟੀ, ਪਟਿਆਲਾ ਅਧੀਨ ਪੈਂਦੇ ਮਾਤਾ ਸੁੰਦਰੀ ਯੁਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਦਾ ਸ਼ੁਭ ਆਰੰਭ 2013 ਵਿੱਚ ਮਾਲਵੇ ਦੇ ਇਸ ਇਲਾਕੇ ਵਿੱਚ, ਜਿਥੇ ਕੁੜੀਆਂ ਲਈ ਉੱਚ-ਵਿੱਦਿਆ ਅਜੇ ਇੱਕ ਸੁਫ਼ਨਾ ਹੀ ਸੀ, ਖਲ੍ਹਿਆ ਗਿਆ।
ਰਾਜ ਸਰਕਾਰ ਦੀ ਅਗਵਾਈ ਅਤੇ ਪੰਜਾਬੀ ਯੁਨੀਵਰਸਿਟੀ, ਪਟਿਆਲਾ ਦੀ ਰਾਹਨੁਮਾਈ ਹੇਠ ਸੰਨ 2013 ਵਿੱਚ ਸ਼ੁਰੂ ਹੋਏ ਮਾਤਾ ਸੁੰਦਰੀ ਯੁਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਵਿਖੇ ਇਸ ਵੇਲੇ ਲੱਗਭਗ 1200 ਦੇ ਕਰੀਬ ਇਲਾਕੇ ਦੀਆਂ ਹੋਣਹਾਰ ਅਤੇ ਸਮਾਜ ਦੀ ਤੱਰਕੀ ਲਈ ਕੁਝ ਕਰ ਗੁਜ਼ਰਨ ਅਤੇ ਆਰਥਿਕ ਪਖੋਂ ਲੋੜਵੰਦ ਇਹ ਵਿਦਿਆਰਥਣਾਂ ਵੱਖ-ਵੱਖ ਹਿਊਮੈਨਿਟਿਜ਼(ਆਰਟਸ), ਕਾਮਰਸ, ਬੀ.ਐੱਸਸੀਜ਼(ਨਾਨ-ਮੈਡੀਕਲ, ਹੋਮ-ਸਾਇੰਸ, ਹਿਊਮਨ-ਡਿਵੈਲਪਮੈਂਟ), ਬੀਸੀਏ ਆਦਿ ਡਿਗਰੀਆਂ ਲਈ ਉੱਚ-ਵਿੱਦਿਆ ਦੇ ਇਸ ਚਾਨਣ-ਮੁਨਾਰੇ ਵਿੱਚ ਵਿੱਦਿਆ ਹਾਸਲ ਕਰ ਰਹੀਆਂ ਹਨ। ਆਸ ਹੈ ਕਿ ਇਹ ਬੱਚੀਆਂ ਆਪਣੇ ਦੇਸ਼, ਰਾਜ, ਮਾਂ-ਬਾਪ, ਇਲਾਕੇ ਅਤੇ ਸੰਸਥਾ ਦਾ ਨਾਂ ਜ਼ਰੂਰ ਰੁਸ਼ਨਾਉਣਗੀਆਂ
Syllabus
Click here to downoload syllabus
ਸਹੂਲਤਾਂ ਅਤੇ ਬੁਨਿਆਦੀ ਢਾਂਚਾ
ਲਾਇਬਰੇਰੀ
ਕਾਲਜ ਕੋਲ ਖੁੱਲ੍ਹੀ, ਹਵਾਦਾਰ ਅਤੇ ਨਿਵੇਕਲੀ ਇਮਾਰਤ ਵਿੱਚ ਵੱਖ—ਵੱਖ ਵਿਸਿ਼ਆਂ ਦੀਆਂ ਲਗਭਗ 4000 ਕਿਤਾਬਾਂ ਨਾਲ ਭਰਪੂਰ ਇੱਕ ਸ਼ਾਨਦਾਰ ਲਾਇਬਰੇਰੀ ਹੈ। ਸਮੇਂ ਸਮੇਂ ਤੇ ਛਪਦੀਆਂ ਵਿਭਿੰਨ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਸ਼ਾਮਲ ਕਰਕੇ ਇਸਨੂੰ ਪੂਰੀ ਤਰਾਂ ਸਮੇਂ ਦੇ ਹਾਣ ਦਾ ਰੱਖਿਆ ਗਿਆ ਹੈ। ਲਾਇਬਰੇਰੀ ਦੇ ਖੁੱਲੇ੍—ਡੁੱਲ੍ਹੇ ਅਧਿਐਨ ਕਮਰੇ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਸਾਰੇ ਪ੍ਰਮੁੱਖ ਅਖ਼ਬਾਰ ਅਤੇ ਮੈਗਜ਼ੀਨਾਂ ਨੂੰ ਪੜ੍ਹਨ ਦੀ ਸਹੂਲਤ ਪ੍ਰਾਪਤ ਹੈ।
ਅਧਿਆਪਕ ਮਾਪੇ ਸੰਸਥਾ
ਕਾਲਜ ਦੇ ਹਰ ਵਿਦਿਆਰਥੀ ਦੇ ਮਾਪੇ ਇਸ ਸੰਸਥਾ ਦੇ ਮੈਂਬਰ ਹੋਣਗੇ। ਹਰ ਸਾਲ ਅਕਾਦਮਿਕ ਸੈਸ਼ਨ ਦੇ ਸ਼ੁਰੂ ਵਿੱਚ ਹੀ ਇਸ ਦੀ ਕਾਰਜਕਾਰੀ ਕਮੇਟੀ ਦੀ ਚੋਣ ਲਈ ਜਨਰਲ ਬਾਡੀ ਦੀ ਮੀਟਿੰਗ ਹੋਵੇਗੀ। ਕਾਰਜਕਾਰੀ ਕਮੇਟੀ ਦੀ ਮਿਆਦ 1 ਸਾਲ ਲਈ ਹੋਵੇਗੀ।
ਯੁਵਕ ਭਲਾਈ ਕਲੱਬ
ਇਸ ਕਲੱਬ ਦਾ ਮਨੋਰਥ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾ—ਪ੍ਰਤਿਭਾ ਦੀ ਪਛਾਣ ਕਰਕੇ ਉਸ ਦੇ ਉਚਿਤ ਵਿਕਾਸ ਲਈ ਢੁਕਵੇਂ ਅਵਸਰ ਪ੍ਰਦਾਨ ਕਰਨਾ ਹੈ । ਇਸ ਮਨੋਰਥ ਲਈ ਵਿਦਿਆਰਥੀਆਂ ਨੂੰ ਪ੍ਰਤਿਭਾਖੋਜ ਮੁਕਾਬਲੇ, ਗੀਤ, ਕਵਿਤਾ, ਮੋਨੋਐਕਟਿੰਗ, ਭਾਸ਼ਣ, ਡਿਬੇਟ, ਸਕਿੱਟ, ਡਰਾਮਾ, ਗਿੱਧਾ, ਭੰਗੜਾ, ਚਿੱਤਰ—ਕਲਾ ਅਤੇ ਲੋਕ—ਕਲਾਵਾਂਦੀਆਂ ਵਿਭਿੰਨ ਵੰਨਗੀਆਂ ਦੇ ਕਾਲਜ ਪੱਧਰ ਅਤੇ ਅੰਤਰ—ਕਾਲਜ ਜਾਂ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮੁਹੱਈਆ ਕੀਤਾ ਜਾਂਦਾ ਹੈ। ਧਾਰਮਿਕ ਅਤੇ ਸਮਾਜਿਕ ਮਹੱਤਵ ਦੇ ਵਿਭਿੰਨ ਸਥਾਨਾਂ ਦੀ ਯਾਤਰਾ, ਦੂਰ—ਦੁਰਾਡੇ ਦੇ ਰਮਣੀਕ ਪਹਾੜੀ ਥਾਵਾਂ ਦੇ ਟੂਰ ਪ੍ਰੋਗਰਾਮ ਆਦਿ ਇਸ ਕਲੱਬ ਦੀਆਂ ਗਤੀਵਿਧੀਆਂ ਦਾ ਹਿੱਸਾ ਹਨ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਵੱਖ—ਵੱਖ ਖੇਤਰਾਂ ਦੇ ਰਹਿਣ—ਸਹਿਣ, ਭਾਸ਼ਾ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਉਣਾ ਹੈ।
ਕੌਮੀ ਸੇਵਾ ਯੋਜਨਾ
ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ, ਮਾਨਸਾ ਵਖਿੇ ਐਨ.ਐਸ.ਐਸ ਦੇ (02) ਯੂਨਟਿ ਕਾਰਜਸ਼ੀਲ ਹਨ। ਐਨ.ਐਸ.ਐਸ ਵਲੋਂ ਹਰ ਸਾਲ ਇੱਕ ਸੱਤ ਰੋਜਾ ਕੈਂਪ ਅਤੇ ਇੱਕ ਰੋਜਾ ਕੈਂਪ ਲਗਾਏ ਜਾਂਦੇ ਹਨ।ਵਲੰਟੀਅਰਾਂ ਦੇ ਸਰਬਪੱਖੀ ਵਕਿਾਸ ਲਈ ਹਰ ਸਾਲ ਵੱਿਦਅਕ ਟੂਰ ਵੀ ਲਜਿਾਇਆ ਜਾਂਦਾ ਹੈ।
ਖੇਡ ਪ੍ਰਬੰਧ
ਇਸ ਕਾਲਜ ਦੀਆਂ ਟੀਮਾਂ ਵੱਖੋ—ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੀਆਂ ਰਹਿੰਦੀਆਂ ਹਨ ਤੇ ਇਹਨਾਂ ਮੁਕਾਬਲਿਆਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਸ਼ਾਨਦਾਰ ਰਹੀਆਂ ਹਨ। ਖੇਡਾਂ ਵਿੱਚ ਵਿਦਿਆਰਥੀਆਂ ਦੀਆਂ ਵੱਖ—ਵੱਖ ਟੀਮਾਂ ਤਿਆਰ ਕਰਕੇ ਕਾਲਜ ਵਿੱਚ ਖੇਡ ਸਭਿਆਚਾਰ ਉਸਾਰਨ ਲਈ ਕਾਲਜ ਅਧਿਆਪਕ ਯਤਨਸ਼ੀਲ ਹਨ। ਖੇਡਾਂ ਵਿੱਚ ਯੂਨੀਵਰਸਿਟੀ, ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਯੂਨੀਵਰਸਿਟੀ ਨਿਯਮਾਂ ਅਨੁਸਾਰ ਕਾਲਜ ਕਲਰ, ਰੋਲ ਆਫ਼ ਆਨਰ ਆਦਿ ਦਿੱਤੇ ਜਾਂਦੇ ਹਨ।
ਸਕਾਲਰਸ਼ਿਪ ਸੈੱਲ
ਕਾਲਜ ਨੇ ਵਿਦਿਆਰਥੀਆਂ ਲਈ ਕੇਂਦਰ ਅਤੇ ਰਾਜ ਦੀ ਵਜ਼ੀਫ਼ਾ ਯੋਜਨਾ ਦੇ ਤਹਿਤ ਵਜ਼ੀਫ਼ੇ ਵੰਡਣ ਲਈ ਇੱਕ ਸਕਾਲਰਸ਼ਿਪ ਸੈੱਲ ਦੀ ਸਥਾਪਨਾ ਕੀਤੀ ਹੈ। ਸਿਰਫ਼ ਸਰਕਾਰੀ ਸਕੀਮਾਂ ਤੱਕ ਹੀ ਸੀਮਤ ਨਾ ਰਹਿ ਕੇ ਕਾਲਜ ਦੇ ਪ੍ਰਿੰਸੀਪਲ ਅਤੇ ਫੈਕਲਟੀ ਵੱਲੋਂ ਯੋਗ ਪਰ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਰਿਆਇਤਾਂ ਅਤੇ ਵਜ਼ੀਫੇ ਦੇਣ ਲਈ ਫੰਡ ਇਕੱਠੇ ਕੀਤੇ ਜਾਂਦੇ ਹਨ ਅਤੇ ਯੋਗਦਾਨ ਪਾਇਆ ਜਾਂਦਾ ਹੈ।
ਰੈੱਡ ਰਿਬਨ ਕਲੱਬ
ਇਸ ਕਲੱਬ ਦਾ ਮਨੋਰਥ ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਬਚਣ ਲਈ ਸੁਚੇਤ ਕਰਨਾ ਹੈ, ਜਿੰਨ੍ਹਾ ਦਾ ਮੁੱਖ ਕਾਰਨ ਅਣਗਹਿਲੀ ਹੈ। ਇਹ ਵਿਦਿਆਰਥੀਆਂ ਦੇ ਚੇਤਨਾਤਮਕ ਵਾਧੇ ਵਿੱਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਇਸ ਕਲੱਬ ਦੁਆਰਾ ਸੈਮੀਨਾਰ, ਭਾਸ਼ਣ, ਪੇਟਿੰਗ ਮੁਕਾਬਲੇ ਅਤੇ ਚੇਤਨਾ ਰੈਲੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. Barinder Kaur
01652-227111
msgcmansa@yahoo.com
9888511223
Information authenticated by
Principal
Webpage managed by
University Computer Centre
Departmental website liaison officer
Arshdeep Brar
Last Updated on:
27-09-2024