ਪ੍ਰਾਪਤੀਆਂ
ਇਸ ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀ ਭਾਰਤ ਦੇ ਵਿੱਤੀ ਅਦਾਰਿਆਂ ਜਿਵੇਂ ਬੈਂਕ, ਬੀਮਾ ਕੰਪਨੀਆਂ, ਸਟਾਕ ਐਕਸਚੇਂਜ਼, ਕਾਲਜਾਂ, ਯੂਨੀਵਰਸਿਟੀਆਂ ਅਤੇ ਕਾਰਪੋਰੇਟ ਸੰਸਥਾਵਾਂ ਵਿਚ ਮਾਣਯੋਗ ਪਦਵੀਆਂ ’ਤੇ ਸ਼ਲਾਘਾਯੋਗ ਅਗਵਾਈ ਕਰ ਰਹੇ ਹਨ।
ਇਸ ਕੋਲ ਵਿਦਿਆਰਥੀਆਂ ਅਤੇ ਅਧਿਆਪਨ ਅਮਲੇ ਦੇ ਗਿਆਨ ਵਿਚ ਵਾਧਾ ਕਰਨ ਲਈ ਵੱਡੀ ਵਿਭਾਗੀ ਲਾਇਬ੍ਰੇਰੀ ਹੈ। ਜਿਸ ਵਿਚ ਪਾਠ ਪੁਸਤਕਾਂ ਹਵਾਲਾ ਪੁਸਤਕਾਂ, ਵਿਭਾਗੀ ਥੀਸਸ ਹਨ।
ਬੁਨਿਆਦੀ ਸਹੂਲਤਾਂ
- ਵਿਭਾਗ ਕੋਲ ਕਲਾਸਰੂਮ, ਸੈਮੀਨਾਰ ਹਾਲ, ਵਿਸ਼ੇਸ਼ ਡਿਸ਼ਕਸ਼ਨ ਰੂਮ ਅਤੇ ਐਲH ਸੀH ਡੀH ਪੋ੍ਰਜੈਕਟਰ ਆਦਿ ਤਕਨੀਕੀ ਸਾਧਨ ਹਨ ਜਿਨ੍ਹਾਂ ਨਾਲ ਵਿfdਆਰਥੀਆਂ ਅਤੇ ਅਧਿਆਪਕਾਂ ਵਿਚ ਸੰਵਾਦੀ ਸੰਪਰਕ ਵਧੇਰੇ ਭਰੋਸੇਯੋਗ ਬਣਦਾ ਹੈ।
- ਇਸ ਵਿਭਾਗ ਕੋਲ ਵਿਸ਼ਵ ਵਿਚ ਹੁੰਦੀ ਖੋਜ਼ ਤੱਕ ਪਹੁੰਚ ਬਣਾਉਣ ਲਈ ਕੰਪਿਊਟਰ ਲੈਬ ਸਥਾਪਿਤ ਹੈ। ਜਿਸ ਨਾਲ ਦੋ ਹਜ਼ਾਰ ਤੋਂ ਵੱਧ ਈH ਰਸਾਲੇ ਅਤੇ ਵੱਖ ਵੱਖ ਸੰਸਥਾਨਾਂ ਦੁਆਰਾ ਮੁਹੱਈਆਂ ਕੀਤੀਆਂ ਗਈਆਂ ਈ^ਪੁਸਤਕਾਂ ਤੱਕ ਅਸਾਨੀ ਨਾਲ ਪਹੰ[ਚ ਕੀਤੀ ਜਾ ਸਕਦੀ ਹੈ।
ਵਿਭਾਗੀ ਗਤੀਵਿਧੀਆਂ
ਵਿਦਿਆਰਥੀਆਂ ਦੀ ਅਕਾਦਮਿਕ ਅਤੇ ਸ਼ਖ਼ਸੀ ਪ੍ਰਤੀਭਾ ਨੂੰ ਵਿਕਸਤ ਕਰਨ ਲਈ ਪਹਿਲ ਕਦਮੀ ਕਰਦੀਆਂ ਹਨ। ਇਸ ਲਈ ਵਿਸ਼ੇਸ਼ ਤੌਰ ਤੇ ਸੈਮੀਨਾਰ, ਵਰਕਸ਼ਾਪਾਂ, ਕਾਨਫਰੰਸਾਂ, ਗੈਸਟ ਲੈਕਚਰ, ਟੂਰ ਪ੍ਰੋਗਰਾਮ ਅਤੇ ਉਦਯੋਗਿਕ ਅਦਾਰੇ ਵਿਜ਼ਟ ਕਰਵਾਏ ਜਾਂਦੇ ਹਨ।
ਐਮ .ਕਾਮ.(ਵਿੱਤ) ਦੇ ਵਿਦਿਆਰਥੀਆਂ ਨੂੰ ਵਿਹਾਰਕ ਸਿੱਖਿਆ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਨਬੀਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ‘ਕੋਕ ਪਲਾਂਟ’ ਦੀ ਯਾਤਰਾ ਕਰਵਾਈ ਗਈ।
ਵਿਦਿਆਰਥੀਆਂ ਦੇ ਕਰੀਅਰ ਵਿਕਾਸ ਲਈ, ਬਿਜਨਸ ਸੈਕਟਰ ਵਿਚ ‘ਕਰੀਅਰ ਦੇ ਮੌਕੇ’ ਵਿਸ਼ੇ ’ਤੇ ਗੈਸਟ ਲੈਕਚਰਾਂ ਦਾ ਪ੍ਰਬੰਧ ਕੀਤਾ ਗਿਆ।
ਖੋਜਾਰਥੀਆਂ ਲਈ ‘ਰੈਲੈਵੈਂਸ ਆਫ਼ ਰੀਵਿਊ ਆਫ਼ ਲਿਟਰੇਚਰ’ ਗੈਸਟ ਲੈਕਚਰ ਦਾ ਪ੍ਰਬੰਧ ਵੀ ਕਰਵਾਇਆ ਗਿਆ। ਇਹ ਸਾਰੇ ਪ੍ਰੋਗਰਾਮ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀ ਬਹੁਤ ਹੀ ਵਧੀਆਂ ਢੰਗ ਨਾਲ ਆਯੋਜਿਤ ਕਰਵਾ ਰਹੇ ਹਨ।
ਪੀ.ਐਚ.ਡੀ. ਸਨਮਾਨਿਤ/ਕਰ ਰਹੇ
- ਪੀ.ਐਚ.ਡੀ. ਡਿਗਰੀ ਸਨਮਾਨਿਤ : 97
- ਪੀ.ਐਚ.ਡੀ. ਕਰ ਰਹੇ : 152