ਪ੍ਰਮੁੱਖ / ਮਹੱਤਵਪੂਰਨ ਖੇਤਰ
ਵਿਭਾਗ ਨੇ ਐਮ.ਏ., ਐਮ.ਫਿਲ. ਪੜ੍ਹਾਉਣ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਖੇਤਰ ਵਿਚ ਤੁਲਨਾਤਮਕ ਅਧਿਐਨ ਕਰਨ ਦਾ ਸ਼ਲਾਘਾ ਯੋਗ ਕੰਮ ਕੀਤਾ ਹੈ ਅਤੇ ਗੁਰਮੁਖੀ ਸਾਹਿਤ ਨੂੰ ਲਿਪੀਅੰਤਰਿਤ ਅਤੇ ਅਨੁਵਾਦਿਤ ਕਰਨ ਦੀ ਪਹਿਲ ਕੀਤੀ ਹੈ।
ਵਿਭਾਗ ਦੁਆਰਾ ਯੂ.ਏ.ਈ. ਸਰਕਾਰ ਨਾਲ ਮਿਲ ਕੇ ਵਿਦੇਸ਼ੀ ਵਿਦਿਆਰਥੀਆਂ ਲਈ ਤਿੰਨ ਕੋਰਸ ਚਲਾਏ ਜਾ ਰਹੇ ਹਨ।
ਵਿਭਾਗ ਦੁਆਰਾ ਸਮੇਂ ਸਮੇਂ ਤੇ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਵੱਖ ਵੱਖ ਵਿਧਾਵਾਂ ਦੇ ਪ੍ਰਸਿੱਧ ਹਿੰਦੀ ਲੇਖਕਾਂ ਨੂੰ ਸੱਦਿਆ ਜਾਂਦਾ ਹੈ। ਡਾ. ਕਾਸ਼ੀਨਾਥ ਸਿੰਘ (ਪ੍ਰਸਿੱਧ ਹਿੰਦੀ ਲੇਖਕ, ਵਾਰਾਣਸੀ), ਸ਼੍ਰੀ ਸੁਰਿੰਦਰ ਵਰਮਾ (ਪ੍ਰਸਿੱਧ ਹਿੰਦੀ ਨਾਟਕ ਲੇਖਕ, ਦਿੱਲੀ), ਡਾ. ਚਿੱਤਰੰਜਨ ਮਿਸ਼ਰ (ਵਰਧਾ), ਡਾ. ਮੰਜੂ ਜਯੋਤਸਨਾ (ਰਾਂਚੀ), ਡਾ. ਅਚੁਤਨ (ਕਾਲੀਕਾਟ), ਡਾ. ਨਵਨੀਤ ਚੌਹਾਨ (ਵੱਲਭ ਵਿਦਿਆਨਗਰ), ਡਾ. ਐਸ.ਐਮ. ਇਕਬਾਲ (ਵਿਸ਼ਾਖਾਪਟਨਮ), ਡਾ. ਸੁਧਾਕਰ ਸਿੰਘ (ਵਾਰਾਣਸੀ), ਡਾ. ਰਮੇਸ਼ ਕੁੰਤਲ ਮੇਘ (ਪੰਚਕੁਲਾ), ਡਾ. ਲਾਲ ਚੰਦ ਗੁਪਤ ਮੰਗਲ (ਕੁਰੂਕਸ਼ੇਤਰ), ਡਾ. ਕੁਮਾਰ ਕ੍ਰਿਸ਼ਨ (ਸ਼ਿਮਲਾ), ਡਾ. ਸੁਧਾ ਜਿਤੇਂਦਰ (ਅੰਮ੍ਰਿਤਸਰ), ਡਾ. ਐਚ.ਐਸ.ਬੇਦੀ (ਅੰਮ੍ਰਿਤਸਰ), ਡਾ. ਆਰ.ਐਸ. ਪਾਂਡੇ (ਰੋਹਤਕ), ਡਾ. ਮੋਹਨਨ (ਕੋਚੀ), ਡਾ. ਵਨਜਾ (ਕੋਚੀ) ਆਦਿ ਨੇ ਵਿਭਾਗ ਦੇ ਸੈਮੀਨਾਰਾਂ ਵਿਚ ਸ਼ਿਰਕਤ ਕਰਕੇ ਵਿਭਾਗ ਦਾ ਮਾਣ ਵਧਾਇਆ ਹੈ।
ਵਿਭਾਗ ਲਈ ਇਹ ਵੱਡਾ ਮਾਣ ਹੈ ਕਿ ਇਥੇ ਪਰਸ਼ੁਰਾਮ ਚੇਅਰ ਸਥਾਪਿਤ ਕੀਤੀ ਗਈ ਹੈ।
ਹਾਲ ਹੀ ਵਿਚ ਵਿਭਾਗ ਦੇ ਮੁਖੀ ਡਾ. ਸੁਖਵਿੰਦਰ ਕੌਰ ਬਾਠ ਨੂੰ ਵਾਲਮੀਕਿ ਚੇਅਰ ਦਾ ਵੀ ਮੁਖੀ ਬਣਾਇਆ ਗਿਆ ਹੈ।
ਹਿੰਦੀ ਨਾਵਲ, ਨਾਟਕ, ਕਹਾਣੀ ਅਤੇ ਆਲੋਚਨਾ ਆਦਿ ਦੇ ਖੇਤਰ ਵਿਚ ਵਿਭਾਗ ਦਾ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਵਿਲੱਖਣ ਸਥਾਨ ਅਤੇ ਨਾਮ ਹੈ।
ਇਸ ਵਿਭਾਗ ਦੇ ਜ਼ਿਆਦਾਤਰ ਵਿਦਿਆਰਥੀ ਪੜ੍ਹਾ ਰਹੇ ਹਨ। ਕੁਝ ਵਿਦਿਆਰਥੀ ਉੱਚ ਸਿਖਿਆ ਖੇਤਰ, ਅਕਾਦਮਿਕ ਸੇਵਾ (ਆਈ.ਏ.ਐਸ., ਪੀ.ਸੀ.ਐਸ. ਆਦਿ) ਬੈਕਿੰਗ ਖੇਤਰ, ਹਿੰਦੀ ਪੱਤਰਕਾਰੀ, ਪੁਲਸ ਵਿਭਾਗ ਵਿਚ ਵੀ ਸੇਵਾ ਨਿਭਾ ਰਹੇ ਹਨ।
ਵਿਭਾਗ ਵਿਚ ਵੱਡੀ ਗਿਣਤੀ ਵਿਚ ਖੋਜਾਰਥੀ ਹਨ ਜੋ ਵੱਖ ਵੱਖ ਸਕਾਲਰਸ਼ਿਪ- ਜੁਨੀਅਰ ਰਿਸਰਚ ਫੈਲੋਸ਼ਿਪ, ਮੌਲਾਨਾ ਆਜ਼ਾਦ ਫੈਲੋਸ਼ਿਪ, ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿਪ ਦਾ ਲਾਭ ਲੈ ਰਹੇ ਹਨ।
ਬੁਨਿਆਦੀ ਸੁਵਿਧਾਵਾਂ
ਵਿਭਾਗ ਵਿਚ ਵੱਖ ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਬਿਠਾਉਣ ਲਈ ਕਮਰਿਆਂ ਦਾ ਉਚਿਤ ਪ੍ਰਬੰਧ ਹੈ।
ਵਿਭਾਗ ਵਿਚ ਬੇਸ਼ਕ ਕੋਈ ਲਾਇਬਰੇਰੀ ਨਹੀਂ ਹੈ, ਪਰੰਤੂ ਵਿਭਾਗ ਦੇ ਅਧਿਆਪਕਾਂ ਨੇ ਆਪਣੇ ਪੱਧਰ ਤੇ ਬਹੁ-ਸੰਖਿਆ ਵਿਚ ਕਿਤਾਬਾਂ ਵਿਦਿਆਰਥੀਆਂ ਦੀ ਸੁਵਿਧਾ ਲਈ ਇਕੱਤਰ ਕੀਤੀਆਂ ਹਨ।
Photo Gallery