ਵਿਭਾਗ ਦਾ ਇਤਿਹਾਸ
ਭੌਤਿਕ ਵਿਗਿਆਨ ਵਿਭਾਗ ਯੂਨੀਵਰਸਿਟੀ ਵਿੱਚ ਸਭ ਤੋਂ ਪਹਿਲੇ ਕਾਰਜਸ਼ੀਲ ਹੋਏ ਵਿਭਾਗਾਂ ਵਿੱਚ ਇੱਕ ਵਿਭਾਗ ਹੈ ਜੋ 1963 ਵਿੱਚ ਸਥਾਪਿਤ ਕੀਤਾ ਗਿਆ। ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦਾ ਪਹਿਲਾ ਬੈਚ 1965 ਵਿੱਚ ਪਾਸ ਹੋ ਕੇ ਨਿਕਲਿਆ। ਪੰਜ ਦਹਾਕਿਆਂ ਤੋਂ ਵੀ ਜਿਆਦਾ ਦੇ ਸਮੇਂ ਦੌਰਾਨ ਵਿਭਾਗ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਕੇ ਭੌਤਿਕ ਵਿਗਿਆਨ ਵਿੱਚ ਸਿੱਖਿਆ, ਖੋਜ, ਇੰਜੀਨੀਅਰਿੰਗ ਅਤੇ ਹੋਰ ਕਿੱਤਿਆਂ ਲਈ ਸਿੱਖਿਅਤ ਮਨੁੱਖੀ ਤਾਕਤ ਦੀ ਲੋੜ ਨੂੰ ਪੂਰਾ ਕਰਨਾ ਹੈ। ਵਿਭਾਗ ਨੇ ਆਪਣੇ ਆਪ ਨੂੰ ਉੱਚ ਯੋਗਤਾ ਪ੍ਰਾਪਤ ਫੈਕਲਟੀ, ਆਧੁਨਿਕ ਸਿੱਖਿਆ ਪ੍ਰਸਾਰ, ਕੰਪਿਊਟਰ ਅਤੇ ਖੋਜ ਲੈਬੋਰੇਟਰੀਆਂ ਦੇ ਨਾਲ ਉੱਤਮਤਾ ਦੇ ਕੇਂਦਰ (Centre of Excellence CAS) ਵੱਜੋਂ ਸਥਾਪਿਤ ਕੀਤਾ ਹੈ। ਵਿਭਾਗ ਦੇ ਸਾਰੇ ਅਧਿਆਪਕਾਂ ਕੋਲ ਪੀਐਚ.ਡੀ. ਦੀ ਡਿਗਰੀ ਹੈ ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਹਨ। ਵਿਭਾਗ ਦੇ ਕੋਲ ਖੋਜ ਵਾਸਤੇ ਥਿਊਰੈਟੀਕਲ ਫਿਜਿਕਸ, ਆਪਟੀਕਲ ਫਿਜਿਕਸ, ਮੈਟੀਰੀਅਲ ਸਾਇੰਸ, ਐਸਟ੍ਰੋ ਫਿਜਿਕਸ ਆਦਿ ਵਿੱਚ ਮੁਹਾਰਤ ਨਾਲ ਪੀਐਚ.ਡੀ ਤੇ ਐਮ.ਫਿਲ ਦੀਆਂ ਡਿਗਰੀਆਂ ਦਿੰਦੇ ਚੰਗੇ ਸਥਾਪਿਤ ਪ੍ਰੋਗਰਾਮ ਵੀ ਹਨ। ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਯੂ.ਜੀ.ਸੀ ਦੁਆਰਾ 1986 ਤੋਂ ਆਪਣੇ ਵਿਸ਼ੇਸ਼ ਸਹਾਇਤਾ ਪ੍ਰੋਗਰਾਮ SAP ਅਤੇ COSIST ਪ੍ਰੋਗਰਾਮ ਤਹਿਤ, 'ਵਿਸ਼ੇਸ਼ ਸਹਾਇਤਾ ਲਈ ਵਿਭਾਗ' (DRS and DSA-I, DSA-II, DSA-III and now under CAS-II) ਦੀ ਮਾਨਤਾ ਪ੍ਰਾਪਤ ਹੈ।
ਵਿਭਾਗ ਵਿੱਚ ਰੇਡੀਏਸ਼ਨ ਫਿਜਿਕਸ, ਮੈਟੀਰੀਅਲ ਸਾਇੰਸ ਅਤੇ ਥਿਊਰੈਟੀਕਲ ਫਿਜਿਕਸ ਪ੍ਰਮੁੱਖ ਖੋਜ ਖੇਤਰ ਹਨ ਅਤੇ ਫੈਕਲਟੀ ਮੈਂਬਰਾਂ ਵੱਲੋਂ ਵਿਅਕਤੀਗਤ ਤੌਰ ਤੇ ਅਲੱਗ ਅਲੱਗ ਫੰਡਿੰਗ ਏਜੰਸੀਆਂ ਜਿਵੇਂ ਕਿ DST, CSIR, NSC, ਰਾਜ ਸਰਕਾਰ ਆਦਿ ਤੋਂ ਬਹੁਤ ਸਾਰੇ ਖੋਜ-ਪ੍ਰੋਜੈਕਟਾਂ ਲਈ ਗ੍ਰਾਂਟ ਵੀ ਪ੍ਰਾਪਤ ਕੀਤੀ ਗਈ ਹੈ।
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. ANUP THAKUR
0175-5136163
head_physics@pbi.ac.in
9417110095
Information authenticated by
Dr. ANUP THAKUR
Webpage managed by
Department
Departmental website liaison officer
Dr. Bal Krishan
Last Updated on:
23-09-2023