ਵਿਭਾਗ ਦੀ ਸਥਾਪਨਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬ ਸਕੂਲ ਆਫ਼ ਲਾਅ ਸਥਾਪਿਤ ਕੀਤਾ ਗਿਆ ਹੈ। ਪੰਜਾਬ ਸਕੂਲ ਆਫ਼ ਲਾਅ ਵਿਖੇ ਪੰਜ ਸਾਲਾਂ ਕੋਰਸ ਵਿੱਚ 60 ਸੀਟਾਂ ਹਨ। ਇਸ ਕੋਰਸ ਵਿੱਚ 10+2 ਦੇ ਨੰਬਰਾਂ ਦੇ ਅਧਾਰ ਤੇ ਦਾਖਲਾ ਦਿੱਤਾ ਜਾਂਦਾ ਹੈ। ਪੰਜਾਬ ਸਕੂਲ ਆਫ਼ ਲਾਅ ਨੂੰ ਸਥਾਪਿਤ ਕਰਨਾ ਪੰਜਾਬੀ ਯੂਨੀਵਰਸਿਟੀ ਦੀ ਮੈਨੇਜਮੈਂਟ ਦੀ ਵਿਸ਼ਵੀਕਰਨ ਅਤੇ ਆਰਥਿਕ ਨੀਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਚ ਦਾ ਨਤੀਜਾ ਹੈ। ਅੱਜ ਕੱਲ ਵੱਖ ਵੱਖ ਖੇਤਰਾਂ ਵਿੱਚ ਕਾਨੂੰਨ ਨਾਲ ਸਬੰਧਿਤ ਕਿੱਤਿਆਂ ਕਾਰਨ ਇਸ ਦੀ ਮੰਗ ਵੱਧ ਰਹੀ ਹੈ ਜਿਸ ਵਾਸਤੇ ਉੱਚ ਪੱਧਰ ਦੇ ਯੋਗ ਕਾਨੂੰਨ ਦੇ ਮਾਹਿਰ ਤਿਆਰ ਕੀਤੇ ਜਾਣ ਦੀ ਲੋੜ ਹੈ। ਅੱਜ ਕੱਲ ਦੇ ਯੁੱਗ ਵਿੱਚ ਕਾਨੂੰਨ ਦੀ ਸਿੱਖਿਆ ਸਿਰਫ਼ ਝਗੜਿਆਂ ਨੂੰ ਨਿਪਟਾਉਣ ਤੱਕ ਸੀਮਿਤ ਨਹੀਂ ਸਗੋਂ ਇਸ ਦਾ ਉਪਯੋਗ ਸਮਾਜ ਦੇ ਵਾਧੇ ਅਤੇ ਵਿਕਾਸ ਲਈ ਹੋ ਰਿਹਾ ਹੈ। ਸਰਵਪੱਖੀ ਵਿਕਾਸ ਅਤੇ ਨਿਆਂ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਕਾਨੂੰਨ ਪ੍ਰਤੀ ਜਿੰਮੇਵਾਰੀ ਅਤੇ ਸੰਵੇਦਨਸੀਲ ਵਿਵਹਾਰ ਹੋਵੇ। ਪੰਜਾਬ ਸਕੂਲ ਆਫ਼ ਲਾਅ ਕਾਨੂੰਨ ਦੀ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਟਰੇਨਿੰਗ ਤੇ ਵੀ ਜੋਰ ਦਿੰਦਾ ਹੈ। ਇਸ ਵਿਭਾਗ ਨੇ ਵਿਦਿਆਰਥੀਆਂ ਦੇ ਸਰਗਰਮ ਭਾਗੀਦਾਰੀ ਨਾਲ ਵਿਸਤ੍ਰਿਤ ਅਤੇ ਵਿਆਪਕ ਕਲਾਸ ਰੂਮ ਸਿੱਖਿਆ ਦਾ ਤਰੀਕਾ ਅਖਤਿਆਰ ਕੀਤਾ ਹੈ ਇਸ ਦੇ ਨਾਲ ਨਾਲ ਕਲੀਨੀਕਲ ਕਾਨੂੰਨ ਕੰਮ ਜਿਵੇਂ ਕਿ ਸੈਮੀਨਾਰਾਂ ਵਿੱਚੋਂ ਭਾਗ ਲੈਣਾ, ਦਿੱਤੇ ਗਏ ਪ੍ਰੋਜੈਕਟਾਂ ਉੱਪਰ ਕੰਮ ਕਰਨਾ, ਗ੍ਰਾਹਕਾਂ ਦੀ ਕਾਊਂਸਲਿੰਗ ਕਰਨਾ, ਕੇਸ ਤਿਆਰ ਕਰਨਾ, ਮੂਟ ਕੋਰਟ ਦੇਣਾ, ਕੋਰਟ ਵਿਜਿਟ ਆਦਿ ਵੀ ਸਾਮਿਲ ਹਨ। ਇਸ ਪੰਜ ਸਾਲਾਂ ਕੋਰਸ ਦਾ ਮੰਤਵ ਵਿਦਿਆਰਥੀਆਂ ਨੂੰ ਕਾਨੂੰਨੀ ਕਿੱਤੇ ਲਈ ਵਕੀਲ ਬਣਾਉਣਾ, ਕਾਨੂੰਨੀ ਫਰਮਾਂ ਵਾਸਤੇ ਤਿਆਰ ਕਰਨਾ, ਅਦਾਲਤਾਂ ਵਾਸਤੇ ਵਕੀਲ ਤਿਆਰ ਕਰਨਾ ਅਤੇ ਸਿਵਲ ਸੇਵਾਵਾਂ ਵਾਸਤੇ ਤਿਆਰ ਕਰਨਾ ਹੈ। ਪੰਜਾਬ ਸਕੂਲ ਆਫ਼ ਲਾਅ ਆਪਣੇ ਵਿਦਿਆਰਥੀਆਂ ਨੂੰ ਕਾਨੂੰਨੀ ਸਿੱਖਿਆ ਦੇਣ ਲਈ ਉੱਚ ਦਰਜੇ ਦੇ ਸਿੱਖਿਅਕ ਭਰਤੀ ਕਰਨ ਲਈ ਵਚਨਬੱਧ ਹੈ।
ਪਾਠਕ੍ਰਮ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. Varinder Kumar Kaushik
0175-5136298
kaushik_varinder@hotmail.com
0175-5136297-98
Information authenticated by
Dr. Varinder Kumar Kaushik
Webpage managed by
University Computer Centre
Departmental website liaison officer
-
Last Updated on:
11-01-2018